ਪੰਜਾਬ

punjab

ETV Bharat / entertainment

ਲੰਬੇ ਸਮੇਂ ਬਾਅਦ ਪਾਲੀਵੁੱਡ 'ਚ ਵਾਪਸੀ ਕਰਨ ਲਈ ਤਿਆਰ ਇਹ ਅਦਾਕਾਰ, ਕਈ ਚਰਚਿਤ ਫਿਲਮਾਂ ਦਾ ਰਹਿ ਚੁੱਕੇ ਨੇ ਹਿੱਸਾ - GOLDY SUMAL

ਅਦਾਕਾਰ ਗੋਲਡੀ ਸੁਮਲ ਲੰਬੇ ਸਮੇਂ ਬਾਅਦ ਪਾਲੀਵੁੱਡ 'ਚ ਵਾਪਸੀ ਕਰਨ ਜਾ ਰਹੇ ਹਨ।

GOLDY SUMAL
GOLDY SUMAL (Instagram)

By ETV Bharat Entertainment Team

Published : Jan 12, 2025, 5:19 PM IST

ਫਰੀਦਕੋਟ: ਸਾਲ 2005 ਦੇ ਦਹਾਕਿਆਂ ਦੌਰਾਨ ਬਤੌਰ ਲੀਡ ਅਦਾਕਾਰ ਪੰਜਾਬੀ ਸਿਨੇਮਾਂ ਸਕਰੀਨ 'ਤੇ ਛਾਏ ਅਦਾਕਾਰ ਗੋਲਡੀ ਸੁਮਲ ਲੰਮੇਂ ਸਮੇਂ ਬਾਅਦ ਇੱਕ ਵਾਰ ਫਿਰ ਪਾਲੀਵੁੱਡ 'ਚ ਵਾਪਸੀ ਕਰਨ ਲਈ ਤਿਆਰ ਹਨ। ਅਦਾਕਾਰ ਗੋਲਡੀ ਸੁਮਲ ਜਲਦ ਹੀ ਸਿਲਵਰ ਸਕਰੀਨ 'ਤੇ ਮੁੜ ਅਪਣੀ ਦਮਦਾਰ ਮੌਜ਼ੂਦਗੀ ਦਰਜ਼ ਕਰਵਾਉਣਗੇ।

ਸਾਲ 2006 ਵਿੱਚ ਰਿਲੀਜ਼ ਹੋਈ ਅਰਥ-ਭਰਪੂਰ ਅਤੇ ਪਰਿਵਾਰਿਕ ਡਰਾਮਾ ਪੰਜਾਬੀ ਫ਼ਿਲਮ 'ਮਹਿੰਦੀ ਵਾਲੇ ਹੱਥ' ਨਾਲ ਪੰਜਾਬੀ ਫ਼ਿਲਮ ਉਦਯੋਗ ਵਿੱਚ ਪ੍ਰਸਿੱਧੀ ਹਾਸਿਲ ਕਰਨ ਵਾਲੇ ਇਹ ਹੋਣਹਾਰ ਅਦਾਕਾਰ ਲਗਭਗ ਡੇਢ ਦਹਾਕੇ ਤੱਕ ਪੰਜਾਬੀ ਸਿਨੇਮਾਂ ਸਕਰੀਨ 'ਤੇ ਛਾਏ ਰਹੇ ਹਨ।

ਅਦਾਕਾਰ ਗੋਲਡੀ ਸੁਮਲ ਦੀਆਂ ਫਿਲਮਾਂ

ਅਦਾਕਾਰ ਗੋਲਡੀ ਸੁਮਲ ਵੱਲੋ ਕੀਤੀਆ ਫਿਲਮਾਂ ਦੀ ਗੱਲ ਕਰੀਏ ਤਾਂ ਇੰਨਾਂ ਵਿਚ 'ਜੀਤ ਲੇਗੇਂ ਜਹਾਂ', 'ਪਿੰਡ ਦੀ ਕੁੜੀ', 'ਚੰਨਾ ਸੱਚੀ ਮੁੱਚੀ' ਅਤੇ 'ਯਾਰਾਂ ਨਾਲ ਬਹਾਰਾਂ 2' ਸ਼ਾਮਿਲ ਹਨ। ਇਨ੍ਹਾਂ ਫਿਲਮਾਂ 'ਚ ਕੀਤੀ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋ ਕਾਫ਼ੀ ਤਾਰੀਫ਼ ਵੀ ਮਿਲੀ ਸੀ। ਪੰਜਾਬ ਦੇ ਦੁਆਬਾ ਖਿੱਤੇ ਨਾਲ ਸਬੰਧਤ ਅਦਾਕਾਰ ਬੇਸ਼ੁਮਾਰ ਮਿਊਜ਼ਿਕ ਵੀਡੀਓ ਨੂੰ ਵੀ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ, ਜੋ ਰਿੰਪੀ ਪ੍ਰਿੰਸ ਜਿਹੇ ਅਪਣੇ ਸਮੇਂ ਦੇ ਟੋਪ-ਮੋਸਟ ਰਹੇ ਸੰਗ਼ੀਤਕ ਵੀਡੀਓ ਨਿਰਦੇਸ਼ਕ ਦੁਆਰਾ ਬਣਾਏ ਕਈ ਵੱਡੇ ਸੰਗ਼ੀਤਕ ਵੀਡੀਓ ਦਾ ਵੀ ਅਹਿਮ ਹਿੱਸਾ ਰਹੇ ਹਨ।

ਗੋਲਡੀ ਸੁਮਲ ਨੇ ਪਾਲੀਵੁੱਡ ਤੋਂ ਕਿਉਂ ਬਣਾਈ ਸੀ ਦੂਰੀ?

ਹਾਲ ਫਿਲਹਾਲ ਦੇ ਸਮੇਂ ਵਿੱਚ ਪਾਲੀਵੁੱਡ ਤੋਂ ਲੰਬਾਂ ਸਮਾਂ ਦੂਰ ਰਹੇ ਗੋਲਡੀ ਸੁਮਲ ਅਨੁਸਾਰ ਪਰਿਵਾਰਿਕ ਰੁਝੇਵਿਆਂ ਅਤੇ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਉਨ੍ਹਾਂ ਨੂੰ ਕੈਨੇਡਾ ਜਾਣਾ ਪਿਆ ਸੀ, ਜਿੱਥੋ ਦੀ ਭਜਦੋੜ ਭਰੀ ਜ਼ਿੰਦਗੀ ਦੇ ਕਾਰਨ ਉਨ੍ਹਾਂ ਨੂੰ ਅਪਣੀ ਅਸਲ ਕਰਮਭੂਮੀ ਤੋਂ ਦੂਰ ਹੋਣਾ ਪਿਆ ਪਰ ਹੁਣ ਇੱਕ ਨਵੇਂ ਜੋਸ਼ ਅਤੇ ਆਸ਼ਾਵਾਂ ਨਾਲ ਉਹ ਅਪਣੇ ਇਸ ਮਨਪਸੰਦ ਖਿੱਤੇ ਵਿੱਚ ਵਾਪਸੀ ਲਈ ਪੂਰੀ ਤਰ੍ਹਾਂ ਤਿਆਰ ਹਨ।

ਇਹ ਵੀ ਪੜ੍ਹੋ:-

ABOUT THE AUTHOR

...view details