ਹੈਦਰਾਬਾਦ: ਦੇਸ਼ ਭਰ ਦੇ ਮੈਡੀਕਲ, ਡੈਂਟਲ, ਆਯੂਸ਼, ਨਰਸਿੰਗ ਕਾਲਜਾਂ ਵਿੱਚ ਬੈਚਲਰ ਡਿਗਰੀ ਆਦਿ ਵਿੱਚ ਦਾਖਲਾ ਲੈਣ ਲਈ NTA ਦੁਆਰਾ ਆਯੋਜਿਤ ਕੀਤੇ ਜਾਣ ਵਾਲੀ NEET UG ਪ੍ਰੀਖਿਆ 'ਚ ਸ਼ਾਮਲ ਹੋਣ ਲਈ ਐਪਲੀਕੇਸ਼ਨ ਵਿੰਡੋ ਦੋ ਦਿਨਾਂ ਲਈ ਖੋਲ੍ਹੀ ਗਈ ਸੀ, ਜੋ ਕਿ ਅੱਜ ਬੰਦ ਕਰ ਦਿੱਤੀ ਜਾਵੇਗੀ। ਅਜਿਹੇ 'ਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਰਾਤ 11:50 ਤੋਂ ਪਹਿਲਾ ਪ੍ਰੀਖਿਆ ਲਈ ਅਪਲਾਈ ਕਰ ਸਕਦੇ ਹਨ।
NEET UG 2024 ਪ੍ਰੀਖਿਆ ਲਈ ਇਸ ਤਰ੍ਹਾਂ ਕਰੋ ਅਪਲਾਈ: NEET UG 2024 ਲਈ ਅਪਲਾਈ ਅਧਿਕਾਰਿਤ ਪੋਰਟਲ exams.nta.ac.in/NEET ਰਾਹੀ ਕੀਤਾ ਜਾ ਰਿਹਾ ਹੈ। ਉਮੀਦਵਾਰ ਇਸ ਪੋਰਟਲ 'ਤੇ ਜਾਣ ਤੋਂ ਬਾਅਦ ਹੋਮ ਪੇਜ 'ਤੇ ਦਿੱਤੇ ਗਏ ਰਜਿਸਟ੍ਰੇਸ਼ਨ ਲਿੰਕ 'ਤੇ ਲਿੰਕ ਕਰੋ ਅਤੇ ਫਿਰ ਨਵੇਂ ਪੇਜ 'ਤੇ ਪੋਰਟਲ ਰਜਿਸਟ੍ਰੇਸ਼ਨ ਲਿੰਕ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਰਜਿਸਟ੍ਰੇਸ਼ਨ ਵੇਰਵਿਆਂ ਨਾਲ ਲੌਗਇਨ ਕਰਕੇ ਉਮੀਦਵਾਰ NEET UG ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕਰ ਸਕਣਗੇ।