ਪੰਜਾਬ

punjab

ETV Bharat / education-and-career

ਜੇਈਈ ਮੇਨ ਫਸਟ ਸੈਸ਼ਨ ਦੀ ਪ੍ਰੀਖਿਆ ਅੱਜ ਹੋਵੇਗੀ ਖਤਮ, ਇਸ ਦਿਨ ਐਲਾਨੇ ਜਾਣਗੇ ਨਤੀਜੇ

JEE Mains 2024 Result: ਜੇਈਈ ਮੇਨ ਫਸਟ ਸੈਸ਼ਨ ਦੀ ਪ੍ਰੀਖਿਆ ਅੱਜ ਖਤਮ ਹੋ ਜਾਵੇਗੀ। ਜਾਰੀ ਅਧਿਕਾਰਿਤ ਸੂਚਨਾ ਅਨੁਸਾਰ, ਜੇਈਈ ਮੇਨ ਪ੍ਰੀਖਿਆ ਦੇ ਨਤੀਜੇ 12 ਫਰਵਰੀ 2024 ਨੂੰ ਐਲਾਨ ਕਰ ਦਿੱਤੇ ਜਾਣਗੇ।

By ETV Bharat Punjabi Team

Published : Feb 1, 2024, 10:51 AM IST

JEE Mains 2024 Result
JEE Mains 2024 Result

ਹੈਦਰਾਬਾਦ:ਜੇਈਈ ਮੇਨ ਫਸਟ ਸੈਸ਼ਨ ਦੀ ਪ੍ਰੀਖਿਆ ਅੱਜ ਖਤਮ ਹੋ ਰਹੀ ਹੈ। ਨੈਸ਼ਨਲ ਟੈਸਟਿੰਗ ਏਜੰਸੀ ਵੱਲੋ ਕੀਤੇ ਜਾਣ ਵਾਲੇ Joint Entrance Exam ਜਨਵਰੀ ਸੈਸ਼ਨ ਦੀ ਪ੍ਰੀਖਿਆ ਦੀ ਆਖਰੀ ਸ਼ਿਫਟ ਅੱਜ ਸ਼ਾਮ 6 ਵਜੇ ਆਯੋਜਿਤ ਕਰਵਾ ਲਈ ਜਾਵੇਗੀ। ਇਸ ਤੋਂ ਬਾਅਦ ਲੱਖਾਂ ਦੀ ਗਿਣਤੀ 'ਚ ਪ੍ਰੀਖਿਆ 'ਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੇ ਨਤੀਜੇ ਤਿਆਰ ਕੀਤੇ ਜਾਣਗੇ। ਨਤੀਜਿਆਂ ਤੋਂ ਪਹਿਲਾਂ ਉੱਤਰ ਕੁੰਜੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਉਮੀਦਵਾਰਾਂ ਤੋਂ ਇਤਰਾਜ਼ ਮੰਗੇ ਜਾਣਗੇ ਅਤੇ ਫਿਰ ਉਨ੍ਹਾਂ ਇਤਰਾਜ਼ਾਂ 'ਤੇ ਵਿਚਾਰ ਕਰਨ ਤੋਂ ਬਾਅਦ ਫਾਈਨਲ ਉੱਤਰ ਕੁੰਜੀ ਅਤੇ ਨਤੀਜਾ ਐਲਾਨ ਕੀਤਾ ਜਾਵੇਗਾ।

ਜੇਈਈ ਮੇਨ ਪ੍ਰੀਖਿਆ ਦੇ ਨਤੀਜੇ ਦੀ ਤਰੀਕ: ਜਾਰੀ ਅਧਿਕਾਰਿਤ ਸੂਚਨਾ ਅਨੁਸਾਰ, ਜੇਈਈ ਮੇਨ ਪ੍ਰੀਖਿਆ ਦੇ ਨਤੀਜੇ 12 ਫਰਵਰੀ 2024 ਨੂੰ ਐਲਾਨੇ ਜਾਣਗੇ। ਇਸ ਆਧਾਰ 'ਤੇ ਜੇਕਰ ਦੇਖਿਆ ਜਾਵੇ, ਤਾਂ ਉੱਤਰਕੁੰਜੀ ਜਲਦ ਹੀ ਐਲਾਨ ਹੋ ਸਕਦੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਉੱਤਰਕੁੰਜੀ ਅਗਲੇ ਹਫ਼ਤੇ ਦੀ ਸ਼ੁਰੂਆਤ 'ਚ ਜਾਰੀ ਹੋ ਸਕਦੀ ਹੈ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਇੰਤਰਾਜ਼ ਦਰਜ਼ ਕਰਵਾਉਣ ਦਾ ਮੌਕਾ ਦਿੱਤਾ ਜਾਵੇਗਾ। ਫਿਰ ਫਾਈਨਲ ਉੱਤਰਕੁੰਜੀ ਅਤੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਈਈ ਮੇਨ ਪ੍ਰੀਖਿਆ ਉੱਤਰਕੁੰਜੀ ਦੇ ਜਾਰੀ ਹੋਣ ਦੀ ਡੇਟ ਨਾਲ ਜੁੜੀ ਅਧਿਕਾਰਿਤ ਤੌਰ 'ਤੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਲਈ ਉਮੀਦਵਾਰ ਪੋਰਟਲ ਨੂੰ ਚੈੱਕ ਕਰਦੇ ਰਹਿਣ।

ਜੇਈਈ ਮੇਨ ਪ੍ਰੀਖਿਆ ਉੱਤਰਕੁੰਜੀ ਡਾਊਨਲੋਡ ਕਰਨ ਲਈ ਸਟੈਪ:ਜੇਈਈ ਮੇਨ ਉੱਤਰਕੁੰਜੀ ਡਾਊਨਲੋਡ ਕਰਨ ਲਈ ਸਭ ਤੋਂ ਪਹਿਲਾ ਉਮੀਦਵਾਰਾਂ ਨੂੰ ਅਧਿਕਾਰਿਤ ਵੈੱਬਸਾਈਟ jeemain.nta.ac.in 'ਤੇ ਜਾਣਾ ਹੋਵੇਗਾ। ਇਸ ਤੋਂ ਬਾਅਦ ਜੇਈਈ ਮੇਨ 2024 ਦੀ ਉੱਤਰਕੁੰਜੀ 'ਤੇ ਕਲਿੱਕ ਕਰੋ। ਹੁਣ ਲੌਗਇਨ ਪ੍ਰਮਾਣ ਪੱਤਰ ਜਿਵੇਂ ਕਿ ਜੇਈਈ ਮੇਨ ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ ਆਦਿ ਦਰਜ ਕਰੋ। ਫਿਰ ਸਬਮਿਟ 'ਤੇ ਕਲਿੱਕ ਕਰੋ ਅਤੇ ਜੇਈਈ ਮੇਨ 2024 ਉੱਤਰ ਕੁੰਜੀ ਸਕ੍ਰੀਨ 'ਤੇ ਦਿਖਾਈ ਦੇਵੇਗੀ। ਇਸ ਤੋਂ ਬਾਅਦ ਜੇਈਈ ਮੇਨ ਉੱਤਰ ਕੁੰਜੀ ਪੀਡੀਐਫ਼ ਫਾਈਲ 2024 ਡਾਊਨਲੋਡ ਕਰੋ।

ABOUT THE AUTHOR

...view details