ਨਵੀਂ ਦਿੱਲੀ: ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ। ਅਜਿਹੇ 'ਚ ਲੋਕ ਬਹੁਤ ਜ਼ਿਆਦਾ ਖਰੀਦਦਾਰੀ ਕਰਦੇ ਹਨ। ਦੀਵਾਲੀ ਦੇ ਮੌਕੇ 'ਤੇ ਲੋਕ ਨਵੇਂ ਗਹਿਣਿਆਂ ਤੋਂ ਲੈ ਕੇ ਨਵੇਂ ਕੱਪੜਿਆਂ ਅਤੇ ਕਾਰਾਂ ਤੱਕ ਸਭ ਕੁਝ ਖਰੀਦਦੇ ਹਨ। ਅਜਿਹੇ 'ਚ ਕਈ ਲੋਕ ਡਿਸਕਾਊਂਟ ਆਫਰ ਅਤੇ ਕੈਸ਼ਬੈਕ ਦੀ ਤਲਾਸ਼ 'ਚ ਹਨ। ਜੇਕਰ ਤੁਸੀਂ ਵੀ ਦੀਵਾਲੀ ਦੀ ਖਰੀਦਦਾਰੀ ਕਰ ਰਹੇ ਹੋ ਅਤੇ ਕੈਸ਼ਬੈਕ ਜਾਂ ਡਿਸਕਾਊਂਟ ਦੀ ਤਲਾਸ਼ ਕਰ ਰਹੇ ਹੋ, ਤਾਂ ਇਹ ਤੁਹਾਡੇ ਲਈ ਸਹੀ ਸਮਾਂ ਹੈ।
ਦਰਅਸਲ, ਇਸ ਸਮੇਂ ਸਟੇਟ ਬੈਂਕ ਆਫ ਇੰਡੀਆ (SBI), HDFC, ICICI ਅਤੇ Axis ਵਰਗੇ ਬੈਂਕ ਆਪਣੇ ਗ੍ਰਾਹਕਾਂ ਨੂੰ ਕ੍ਰੈਡਿਟ ਅਤੇ ਡੈਬਿਟ ਕਾਰਡਾਂ 'ਤੇ ਬਹੁਤ ਸਾਰੀਆਂ ਪੇਸ਼ਕਸ਼ਾਂ ਦੇ ਰਹੇ ਹਨ। ਹਾਲਾਂਕਿ, ਗ੍ਰਾਹਕਾਂ ਨੂੰ ਇਹ ਛੋਟ ਸਿਰਫ ਫਲਿੱਪਕਾਰਟ ਬਿਗ ਦੀਵਾਲੀ ਸੇਲ ਅਤੇ ਅਮੇਜ਼ਨ ਦੀ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਤੋਂ ਖਰੀਦਣ 'ਤੇ ਮਿਲੇਗੀ।
ਫਲਿੱਪਕਾਰਟ ਬਿਗ ਦੀਵਾਲੀ ਸੇਲ 'ਚ ਆਫਰ
ਤੁਹਾਨੂੰ ਦੱਸ ਦੇਈਏ ਕਿ ਆਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ 'ਤੇ ਦੀਵਾਲੀ ਸੇਲ ਸ਼ੁਰੂ ਹੋ ਗਈ ਹੈ। ਇਹ ਸੇਲ 31 ਅਕਤੂਬਰ ਤੱਕ ਚੱਲੇਗੀ। ਤੁਸੀਂ ਡਿਸਕਾਉਂਟ ਅਤੇ ਆਫਰ ਦੇ ਨਾਲ ਫਲਿੱਪਕਾਰਟ ਤੋਂ ਫੋਨ, ਸਮਾਰਟ ਟੀਵੀ, ਘਰੇਲੂ ਉਪਕਰਣ, ਸਮਾਰਟ ਕੈਮਰੇ, ਸਮਾਰਟਵਾਚ, ਗੇਮਿੰਗ ਕੰਸੋਲ, ਚਾਰਜਰ, ਕੇਬਲ, ਵਾਸ਼ਿੰਗ ਮਸ਼ੀਨ, ਏਸੀ ਅਤੇ ਫਰਿੱਜ ਖਰੀਦ ਸਕਦੇ ਹੋ। ਇਸ ਸੇਲ ਲਈ ਫਲਿੱਪਕਾਰਟ ਨੇ SBI ਬੈਂਕ ਨਾਲ ਹੱਥ ਮਿਲਾਇਆ ਹੈ, ਜਿਸਦਾ ਮਤਲਬ ਹੈ ਕਿ ਸੇਲ ਦੇ ਦੌਰਾਨ ਖਰੀਦਦਾਰੀ ਕਰਦੇ ਸਮੇਂ ਤੁਹਾਨੂੰ SBI ਕਾਰਡ ਦੁਆਰਾ ਭੁਗਤਾਨ ਕਰਨ 'ਤੇ 10 ਫੀਸਦੀ ਤਤਕਾਲ ਛੋਟ ਦਾ ਲਾਭ ਮਿਲੇਗਾ।