ਪੰਜਾਬ

punjab

ਦਿੱਲੀ 'ਚ ਕਿਡਨੀ ਟਰਾਂਸਪਲਾਂਟ ਰੈਕੇਟ ਦਾ ਪਰਦਾਫਾਸ਼; ਕ੍ਰਾਈਮ ਬ੍ਰਾਂਚ ਨੇ ਫੜੇ 8 ਮੁਲਜ਼ਮ, 5 ਸੂਬਿਆਂ 'ਚ ਚੱਲ ਰਿਹਾ ਸੀ ਇਹ ਰੈਕੇਟ - Kidney Transplant Racket Busted

By ETV Bharat Punjabi Team

Published : Jul 19, 2024, 11:46 AM IST

Updated : Aug 16, 2024, 7:42 PM IST

Kidney Transplant Racket Busted : ਕ੍ਰਾਈਮ ਬ੍ਰਾਂਚ ਨੇ 8 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ, ਜਾਣਕਾਰੀ ਮੁਤਾਬਕ ਇਹ ਰੈਕੇਟ 5 ਸੂਬਿਆਂ 'ਚ ਕਿਡਨੀ ਦਾ ਕਾਰੋਬਾਰ ਕਰ ਰਿਹਾ ਸੀ। ਜਾਅਲੀ ਦਸਤਾਵੇਜ਼ ਦਿਖਾ ਕੇ ਗੁਰਦੇ ਖ਼ਰੀਦੇ ਅਤੇ ਵੇਚੇ ਜਾ ਰਹੇ ਸਨ।

Kidney Transplant Racket Busted
Kidney Transplant Racket Busted (Etv Bharat)

ਨਵੀਂ ਦਿੱਲੀ:ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਵਾਰ ਫਿਰ ਕਿਡਨੀ ਟ੍ਰਾਂਸਪਲਾਂਟ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਕ੍ਰਾਈਮ ਬ੍ਰਾਂਚ ਦੀ ਟੀਮ ਨੇ ਇਸ ਮਾਮਲੇ 'ਚ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਗੈਰ-ਕਾਨੂੰਨੀ ਕਿਡਨੀ ਟ੍ਰਾਂਸਪਲਾਂਟ ਰੈਕੇਟ ਚਲਾ ਰਹੇ ਸਨ। ਇਹ ਪੂਰਾ ਰੈਕੇਟ ਦੇਸ਼ ਦੇ 5 ਰਾਜਾਂ ਵਿੱਚ ਸਥਿਤ ਹਸਪਤਾਲਾਂ ਵਿੱਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਚੱਲ ਰਿਹਾ ਸੀ।

ਇਸ ਪੂਰੇ ਰੈਕੇਟ ਦਾ ਪਰਦਾਫਾਸ਼ ਕਰਨ ਅਤੇ ਮਾਮਲੇ ਦੇ 8 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਰੈਕੇਟ ਵਿੱਚ ਹੋਰ ਲੋਕਾਂ ਦੇ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਕ੍ਰਾਈਮ ਬ੍ਰਾਂਚ ਵੱਲੋਂ ਅੱਜ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਪੁਲਸ ਹੈੱਡਕੁਆਰਟਰ ਵਿਖੇ ਇਕ ਅਹਿਮ ਪ੍ਰੈੱਸ ਕਾਨਫਰੰਸ ਬੁਲਾਈ ਗਈ ਹੈ, ਜਿਸ 'ਚ ਇਸ ਪੂਰੇ ਰੈਕੇਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਵੀ ਫੜ੍ਹਿਆ ਗਿਆ ਸੀ ਅੰਤਰਰਾਸ਼ਟਰੀ ਰੈਕੇਟ: ਅੰਤਰਰਾਸ਼ਟਰੀ ਕਿਡਨੀ ਟ੍ਰਾਂਸਪਲਾਂਟ ਰੈਕੇਟ 9 ਜੁਲਾਈ ਨੂੰ ਫੜ੍ਹਿਆ ਗਿਆ ਸੀ, ਜਿਸ ਦੇ ਬੰਗਲਾਦੇਸ਼ ਨਾਲ ਸਬੰਧ ਸਨ। ਦੱਸ ਦੇਈਏ ਕਿ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਹਾਲ ਹੀ ਵਿੱਚ 9 ਜੁਲਾਈ ਨੂੰ ਇੱਕ ਅੰਤਰਰਾਸ਼ਟਰੀ ਕਿਡਨੀ ਟ੍ਰਾਂਸਪਲਾਂਟ ਰੈਕੇਟ ਦਾ ਪਰਦਾਫਾਸ਼ ਕੀਤਾ ਸੀ, ਜਿਸ ਵਿੱਚ ਅੰਗ ਟਰਾਂਸਪਲਾਂਟ ਰੈਕੇਟ ਇੱਕ ਕਿਡਨੀ ਡੋਨਰ ਤੋਂ 4 ਤੋਂ 5 ਲੱਖ ਰੁਪਏ ਵਿੱਚ ਕਿਡਨੀ ਲੈ ਕੇ ਰਿਸੀਵਰ ਨੂੰ ਦਿੰਦਾ ਸੀ। 20 ਤੋਂ 30 ਲੱਖ ਰੁਪਏ ਤੱਕ ਦਿੰਦੇ ਸਨ।

ਇਸ ਵਿੱਚ ਇੱਕ ਮਸ਼ਹੂਰ ਹਸਪਤਾਲ ਦੀ ਇੱਕ ਮਹਿਲਾ ਡਾਕਟਰ ਸਮੇਤ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਲੋਕ ਬੰਗਲਾਦੇਸ਼ ਨਾਲ ਜੁੜੇ ਸਨ। ਇਹ ਅੰਤਰਰਾਸ਼ਟਰੀ ਰੈਕੇਟ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਕਿਡਨੀ ਰੈਕੇਟ ਵੀ ਚਲਾ ਰਿਹਾ ਸੀ ਅਤੇ ਦੱਸਿਆ ਗਿਆ ਸੀ ਕਿ ਇਸ ਪੂਰੇ ਰੈਕੇਟ ਨੇ 2021 ਤੋਂ 2023 ਦਰਮਿਆਨ ਨੋਇਡਾ ਦੇ ਇਕ ਨਿੱਜੀ ਹਸਪਤਾਲ 'ਚ ਲਗਭਗ 15 ਤੋਂ 16 ਕਿਡਨੀ ਟਰਾਂਸਪਲਾਂਟ ਵੀ ਕੀਤੇ ਸਨ।

Last Updated : Aug 16, 2024, 7:42 PM IST

ABOUT THE AUTHOR

...view details