ਪੰਜਾਬ

punjab

ETV Bharat / bharat

ਭਾਰਤੀ ਫੌਜ 'ਚ ਬਦਲੇ ਪ੍ਰਮੋਸ਼ਨ ਨਿਯਮ, ਜਾਣੋ ਕਦੋਂ ਤੋਂ ਅਤੇ ਕਿਹੜੀਆਂ ਪੋਸਟਾਂ 'ਤੇ ਹੋਣਗੇ ਲਾਗੂ - GRADING SYSTEM IN ARMY

ਭਾਰਤੀ ਫੌਜ 'ਚ ਉੱਚ ਅਹੁਦਿਆਂ 'ਤੇ ਅਧਿਕਾਰੀਆਂ ਦੀ ਤਰੱਕੀ ਹੁਣ ਮੁਲਾਂਕਣ 'ਤੇ ਆਧਾਰਿਤ ਹੋਵੇਗੀ।

INDIAN ARMY PROMOTION
ਭਾਰਤੀ ਫੌਜ 'ਚ ਬਦਲੇ ਪ੍ਰਮੋਸ਼ਨ ਨਿਯਮ, (ETV Bharat)

By ETV Bharat Punjabi Team

Published : Jan 5, 2025, 11:04 PM IST

ਹੈਦਰਾਬਾਦ: ਭਾਰਤੀ ਫੌਜ ਨੇ ਆਪਣੇ ਅਫਸਰਾਂ ਲਈ ਪ੍ਰਮੋਸ਼ਨ ਸਿਸਟਮ ਵਿੱਚ ਬਦਲਾਅ ਕੀਤਾ ਹੈ। ਥਿਏਟਰ ਕਮਾਂਡ ਸਿਸਟਮ ਨੂੰ ਲੈ ਕੇ ਹੁਣ ਫੌਜ ਦੇ ਸਾਰੇ ਲੈਫਟੀਨੈਂਟ ਜਨਰਲਾਂ ਦੀ ਮੈਰਿਟ ਸੂਚੀ ਉਨ੍ਹਾਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਤਿਆਰ ਕੀਤੀ ਜਾਵੇਗੀ। ਫੌਜ ਦੀ ਇਹ ਨਵੀਂ ਪ੍ਰਣਾਲੀ 31 ਮਾਰਚ 2025 ਤੋਂ ਲਾਗੂ ਹੋਵੇਗੀ। ਇਸ ਦਾ ਉਦੇਸ਼ ਮੈਰਿਟ ਦੇ ਆਧਾਰ 'ਤੇ ਚੋਣ ਨੂੰ ਉਤਸ਼ਾਹਿਤ ਕਰਨਾ ਵੀ ਹੈ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਚੀਨ, ਪਾਕਿਸਤਾਨ ਅਤੇ ਹਿੰਦ ਮਹਾਸਾਗਰ ਖੇਤਰ ਲਈ ਤਿੰਨ ਥੀਏਟਰ ਕਮਾਂਡਾਂ ਲਈ ਬਲੂਪ੍ਰਿੰਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ।

ਨਵੀਂ ਨੀਤੀ ਇਨ੍ਹਾਂ ਅਸਾਮੀਆਂ 'ਤੇ ਲਾਗੂ ਨਹੀਂ ਹੋਵੇਗੀ

ਭਾਰਤੀ ਫੌਜ ਦੀ ਇਹ ਨਵੀਂ ਨੀਤੀ ਲੈਫਟੀਨੈਂਟ ਜਨਰਲਾਂ ਲਈ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਫਾਰਮ ਦੇ ਤਹਿਤ ਲਾਗੂ ਕੀਤੀ ਜਾਵੇਗੀ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਇਹ ਨਵੀਂ ਨੀਤੀ ਫੌਜ ਦੇ ਛੇ ਆਪਰੇਸ਼ਨਲ ਕਮਾਂਡਾਂ, ਇਕ ਟਰੇਨਿੰਗ ਕਮਾਂਡ ਦੇ ਉਪ ਮੁਖੀ ਅਤੇ ਕਮਾਂਡਰ ਇਨ ਚੀਫ 'ਤੇ ਲਾਗੂ ਨਹੀਂ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤੀ ਫੌਜ 'ਚ ਕਰੀਬ 11 ਲੱਖ ਜਵਾਨ ਹਨ। ਜੇਕਰ ਅਫਸਰਾਂ ਦੀ ਗੱਲ ਕਰੀਏ ਤਾਂ ਇੱਥੇ 90 ਤੋਂ ਵੱਧ ਲੈਫਟੀਨੈਂਟ ਜਨਰਲ, 300 ਮੇਜਰ ਜਨਰਲ ਅਤੇ 1200 ਬ੍ਰਿਗੇਡੀਅਰ ਹਨ।

ਨੇਵੀ ਅਤੇ ਏਅਰ ਫੋਰਸ ਵਿੱਚ ਪਹਿਲਾਂ ਹੀ ਹੈ ਇਹ ਨਿਯਮ

ਭਾਰਤੀ ਹਵਾਈ ਸੈਨਾ ਅਤੇ ਜਲ ਸੈਨਾ ਵਿੱਚ ਤਰੱਕੀਆਂ ਲਈ ਰੈਂਕ ਅਧਾਰਤ ਮੁਲਾਂਕਣ ਪ੍ਰਣਾਲੀ ਪਹਿਲਾਂ ਹੀ ਮੌਜੂਦ ਹੈ। ਹੁਣ ਫੌਜ ਦੇ ਤਿੰਨੋਂ ਵਿੰਗਾਂ ਵਿੱਚ ਤਰੱਕੀਆਂ ਲਈ ਇੱਕ ਸਮਾਨ ਨਿਯਮ ਬਣਾਇਆ ਗਿਆ ਹੈ। ਰਿਪੋਰਟ ਦੇ ਅਨੁਸਾਰ, ਇੱਕ ਅਧਿਕਾਰੀ ਨੇ ਕਿਹਾ, "ਪਹਿਲਾਂ ਲੈਫਟੀਨੈਂਟ ਜਨਰਲ ਪੱਧਰ 'ਤੇ ਕੋਈ ਮੈਰਿਟ ਪ੍ਰਣਾਲੀ ਨਹੀਂ ਸੀ, ਹੁਣ ਉਨ੍ਹਾਂ ਨੂੰ 1 ਤੋਂ 9 ਦੇ ਸਕੇਲ 'ਤੇ ਵੱਖ-ਵੱਖ ਕਾਰਜਾਂ ਦੇ ਅਧਾਰ 'ਤੇ ਗ੍ਰੇਡ ਦਿੱਤਾ ਜਾਵੇਗਾ। ਇਸ ਨਾਲ ਸੀਨੀਆਰਤਾ ਦੀ ਬਜਾਏ ਮੈਰਿਟ ਨੂੰ ਪਹਿਲ ਦਿੱਤੀ ਜਾਵੇਗੀ।"

ਬਦਲਾਅ ਦਾ ਫੌਜ ਦੇ ਅਧਿਕਾਰੀ ਕਰ ਰਹੇ ਵਿਰੋਧ

ਕੁਝ ਅਫਸਰਾਂ ਨੇ ਫੌਜ ਵਿੱਚ ਇਸ ਬਦਲਾਅ ਦਾ ਵਿਰੋਧ ਵੀ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, "ਫੌਜ ਦੇ ਸਖ਼ਤ ਢਾਂਚੇ ਵਿਚ ਹਰ ਪੜਾਅ 'ਤੇ ਯੋਗਤਾ ਦੇ ਆਧਾਰ 'ਤੇ ਬਹੁਤ ਘੱਟ ਅਧਿਕਾਰੀ ਚੁਣੇ ਜਾਂਦੇ ਹਨ ਅਤੇ ਥ੍ਰੀ-ਸਟਾਰ ਜਨਰਲ ਬਣਦੇ ਹਨ।"

ABOUT THE AUTHOR

...view details