ਨਵੀਂ ਦਿੱਲੀ: ਦਿੱਲੀ ਤੋਂ ਝਾਂਸੀ ਵਿਚਾਲੇ ਚੱਲ ਰਹੀ ਤਾਜ ਐਕਸਪ੍ਰੈਸ ਦੇ ਡੱਬਿਆਂ ਵਿੱਚ ਸੋਮਵਾਰ ਸ਼ਾਮ ਅੱਗ ਲੱਗ ਗਈ। ਇਹ ਘਟਨਾ ਦਿੱਲੀ ਦੇ ਸਰਿਤਾ ਵਿਹਾਰ ਦੀ ਹੈ। ਕੋਚ 'ਚ ਅੱਗ ਲੱਗਣ ਤੋਂ ਬਾਅਦ ਯਾਤਰੀਆਂ 'ਚ ਦਹਿਸ਼ਤ ਦਾ ਮਾਹੌਲ ਹੈ। ਯਾਤਰੀ ਆਪਣਾ ਸਮਾਨ ਲੈ ਕੇ ਟਰੇਨ ਤੋਂ ਹੇਠਾਂ ਉਤਰ ਕੇ ਭੱਜਣ ਲੱਗੇ। ਡਰ ਕਾਰਨ ਦੂਜੇ ਡੱਬਿਆਂ ਦੇ ਯਾਤਰੀ ਵੀ ਬਾਹਰ ਆ ਗਏ। ਸੂਚਨਾ ਮਿਲਦੇ ਹੀ ਡੀਆਰਐਮ ਅਤੇ ਹੋਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਟਰੇਨ 'ਚ ਅੱਗ ਲੱਗਣ ਕਾਰਨ ਇਸ ਰੂਟ 'ਤੇ ਚੱਲਣ ਵਾਲੀਆਂ ਹੋਰ ਟਰੇਨਾਂ ਦਾ ਸੰਚਾਲਨ ਵੀ ਪ੍ਰਭਾਵਿਤ ਹੋਇਆ ਹੈ।
ਉੱਤਰੀ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਦੀਪਕ ਕੁਮਾਰ ਨੇ ਦੱਸਿਆ ਕਿ ਨਵੀਂ ਦਿੱਲੀ ਤੋਂ ਵੀਰੰਗਾਨਾ ਲਕਸ਼ਮੀਬਾਈ ਝਾਂਸੀ ਵਿਚਕਾਰ ਚੱਲ ਰਹੀ ਤਾਜ ਐਕਸਪ੍ਰੈਸ ਦੇ ਜਨਰਲ ਕੋਚ ਵਿੱਚ ਸਭ ਤੋਂ ਪਹਿਲਾਂ ਅੱਗ ਲੱਗੀ। ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅੱਗ ਲੱਗਣ ਤੋਂ ਪਹਿਲਾਂ ਹੀ ਯਾਤਰੀ ਟਰੇਨ ਤੋਂ ਹੇਠਾਂ ਉਤਰ ਚੁੱਕੇ ਸਨ। ਸਭ ਤੋਂ ਪਹਿਲਾਂ ਅੱਗ ਜਨਰਲ ਕੋਚ ਵਿੱਚ ਲੱਗੀ। ਇਸ ਤੋਂ ਬਾਅਦ ਦੋਵੇਂ ਪਾਸੇ ਦੇ ਡੱਬਿਆਂ ਨੂੰ ਵੀ ਅੱਗ ਲੱਗ ਗਈ।