ਕੇਰਲ/ਤਿਰੂਵਨੰਤਪੁਰਮ: ਕੇਰਲ ਦੇ ਕੋਝੀਕੋਡ ਦੇ ਕਦਾਲੁੰਡੀ ਦੇ ਇੱਕ ਹਸਪਤਾਲ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਦਿਲ ਦੇ ਦੌਰੇ ਤੋਂ ਪੀੜਤ ਇਕ ਮਰੀਜ਼ ਨੂੰ ਇਲਾਕੇ ਦੇ ਟੀਐੱਮਐੱਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਇਕ ਡਾਕਟਰ ਨੇ ਨਹੀਂ ਕੀਤਾ, ਜਿਸ ਨੇ ਐੱਮ.ਬੀ.ਬੀ.ਐੱਸ. ਦੀ ਪੜ੍ਹਾਈ ਵੀ ਨਹੀਂ ਕੀਤੀ।
ਰਿਪੋਰਟ ਦੇ ਅਨੁਸਾਰ, ਮਰੀਜ਼ ਵਿਨੋਦ ਕੁਮਾਰ ਦਾ ਇਲਾਜ ਹਸਪਤਾਲ ਦੇ ਆਰਐਮਓ ਅਬੂ ਅਬ੍ਰਾਹਮ ਲਿਊਕ ਨੇ ਕੀਤਾ ਸੀ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਸਨੇ ਆਪਣੀ ਡਾਕਟਰੀ ਯੋਗਤਾਵਾਂ ਨਾਲ ਹੇਰਾਫੇਰੀ ਕੀਤੀ ਸੀ। ਦੱਸ ਦੇਈਏ ਕਿ ਵਿਨੋਦ ਕੁਮਾਰ ਨੂੰ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ 23 ਸਤੰਬਰ ਦੀ ਸਵੇਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ।
ਤਿੰਨ ਦਿਨ੍ਹਾਂ ਬਾਅਦ ਖੁੱਲ੍ਹੀ ਪੋਲ
ਘਟਨਾ ਦੇ ਤਿੰਨ ਦਿਨ ਬਾਅਦ ਵਿਨੋਦ ਪੁੱਤਰ ਡਾਕਟਰ ਅਸ਼ਵਿਨ ਆਪਣੇ ਪਰਿਵਾਰ ਦੇ ਇੱਕ ਹੋਰ ਮੈਂਬਰ ਦੇ ਇਲਾਜ ਲਈ ਹਸਪਤਾਲ ਗਿਆ, ਜਿੱਥੇ ਉਸ ਨੂੰ ਪਤਾ ਲੱਗਾ ਕਿ ਅਬਰਾਹਿਮ ਲਿਊਕ ਨੇ ਐਮਬੀਬੀਐਸ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਹੈ। ਵਿਨੋਦ ਦੇ ਮੈਡੀਕਲ ਰਿਕਾਰਡ ਦੀ ਸਮੀਖਿਆ ਕਰਨ ਤੋਂ ਬਾਅਦ ਅਸ਼ਵਿਨ ਨੂੰ ਡਾਕਟਰੀ ਲਾਪਰਵਾਹੀ ਦਾ ਯਕੀਨ ਹੋ ਗਿਆ।