ਸ਼ਰਧਾਲੂਆਂ ਦੇ ਨਾਲ ਭਰੀ ਗੱਡੀ ਦੀ ਬੱਸ ਨਾਲ ਭਿਆਨਕ ਟੱਕਰ, 2 ਦੀ ਮੌਤ, 9 ਜ਼ਖਮੀ - ਗੱਡੀ ਅਤੇ ਬੱਸ ਦੀ ਆਪਸ ਚ ਟੱਕਰ

🎬 Watch Now: Feature Video

thumbnail

By

Published : Mar 9, 2022, 11:00 AM IST

Updated : Feb 3, 2023, 8:19 PM IST

ਪਠਾਨਕੋਟ: ਬੀਤੀ ਰਾਤ ਪਠਾਨਕੋਟ ਜੰਮੂ ਰਾਸ਼ਟਰੀ ਮਾਰਗ ’ਤੇ ਸੁਜਾਨਪੁਰ ਦੇ ਪੁਲ ਨੰਬਰ 3 ਦੇ ਕੋਲ ਸ਼ਰਧਾਲੂਆਂ ਦੇ ਨਾਲ ਭਰੀ ਇੱਕ ਗੱਡੀ ਅਤੇ ਬੱਸ ਦੀ ਆਪਸ ਚ ਟੱਕਰ ਹੋਣ ਕਾਰਨ ਇੱਕ ਭਿਆਨਕ ਹਾਦਸਾ ਵਾਪਰਿਆ। ਮਿਲੀ ਜਾਣਕਾਰੀ ਮੁਤਾਬਿਕ ਮਹਿੰਦਰਾ ਗੱਡੀ ’ਚ ਸਵਾਰ 11 ਸ਼ਰਧਾਲੂ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸੀ ਕਿ ਰਸਤੇ ਚ ਇਹ ਹਾਦਸਾ ਵਾਪਰਿਆ। ਸਾਰੇ ਸ਼ਰਧਾਲੂ ਮੱਧਪ੍ਰਦੇਸ਼ ਦੇ ਦੱਸੇ ਜਾ ਰਹੇ ਹਨ। ਇਸ ਹਾਦਸੇ ਦੇ ਕਾਰਨ 9 ਸ਼ਰਧਾਲੂ ਗੰਭੀਰ ਜ਼ਖਮੀ ਹੋ ਗਏ ਹਨ ਜਦਕਿ ਦੋ ਦੀ ਮੌਤ ਹੋ ਗਈ ਹੈ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਕੁੱਲ 11 ਲੋਕ ਉਨ੍ਹਾਂ ਦੇ ਹਸਪਤਾਲ ਚ ਪਹੁੰਚੇ ਹਨ ਜਿਨ੍ਹਾਂ ਚ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਜਦਕਿ 9 ਲੋਕ ਜ਼ਖਮੀ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।
Last Updated : Feb 3, 2023, 8:19 PM IST

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.