ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੱਢੀ ਤਿਰੰਗਾ ਯਾਤਰਾ - Buland Bharat Social Welfare Society
🎬 Watch Now: Feature Video
ਗੁਰਦਾਸਪੁਰ: ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਟਾਲਾ ਵਿਖੇ ਇੱਕ ਤਿਰੰਗਾ ਯਾਤਰਾ ਕੱਢੀ ਗਈ। ਇਸ ਤਿਰੰਗਾ ਯਾਤਰਾ ‘ਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ (School students) ਨੇ ਹਿੱਸਾ ਲਿਆ। ਉੱਥੇ ਹੀ ਬੁਲੰਦ ਭਾਰਤ ਸੋਸ਼ਲ ਵੈਲਫ਼ੇਅਰ ਸੋਸਾਇਟੀ (Buland Bharat Social Welfare Society) ਦੀ ਅਹੁਦੇਦਾਰ ਕੰਚਨ ਚੋਹਾਨ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰੀਆਂ ਹਨ। ਇਸ ਮੌਕੇ ਉਨ੍ਹਾਂ ਨੇ ਨੌਜਵਾਨ ਪੀੜੀ ਨੂੰ ਸੋਸ਼ਲ ਮੀਡੀਆ (Social media) ਛੱਡ ਕੇ ਆਪਣੇ ਸ਼ਹੀਦਾਂ ਦੇ ਦਿੱਤੇ ਹੋਏ ਰਾਹ ‘ਤੇ ਚੱਲਣ ਲਈ ਵੀ ਪ੍ਰੇਰਤ ਕੀਤਾ ਹੈ।
Last Updated : Feb 3, 2023, 8:20 PM IST