ETV Bharat / state

ਪੰਜਾਬ ਦੇ ਮੌਸਮ 'ਚ ਮੁੜ ਆਵੇਗੀ ਤਬਦੀਲੀ, ਵਿਗਿਆਨੀਆਂ ਨੇ ਜਾਰੀ ਕੀਤਾ ਬਾਰਿਸ਼ ਅਤੇ ਧੁੰਦ ਦਾ ਯੈਲੋ ਅਲਰਟ - PUNJAB WEATHER UPDATE

ਪੰਜਾਬ 'ਚ ਮੌਸਮ ਫਿਰ ਤੋਂ ਕਰਵਟ ਬਦਲੇਗਾ ਇਸ ਦੀ ਪੂਸ਼ਟੀ ਮੌਸਮ ਵਿਗਿਆਨੀਆਂ ਨੇ ਕੀਤੀ। ਬਾਰਿਸ਼ ਅਤੇ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

Punjab's weather will change again, scientists have issued a yellow alert for rain and fog
ਪੰਜਾਬ ਦੇ ਮੌਸਮ 'ਚ ਮੁੜ ਆਵੇਗੀ ਤਬਦੀਲੀ, ਵਿਗਿਆਨੀਆਂ ਨੇ ਜਾਰੀ ਕੀਤਾ ਬਾਰਿਸ਼ ਅਤੇ ਧੁੰਦ ਦਾ ਯੈਲੋ ਅਲਰਟ (Etv Bharat)
author img

By ETV Bharat Punjabi Team

Published : Jan 14, 2025, 3:30 PM IST

ਲੁਧਿਆਣਾ : ਪੰਜਾਬ ਭਰ ਦੇ ਵਿੱਚ ਪਿਛਲੇ ਦੋ ਦਿਨਾਂ ਤੋਂ ਧੁੱਪ ਨਿਕਲਣ ਕਰਕੇ ਟੈਂਪਰੇਚਰ ਦੇ ਵਿੱਚ ਵਾਧਾ ਜਰੂਰ ਹੋਇਆ ਹੈ ਪਰ ਆਉਂਦੇ ਦਿਨਾਂ 'ਚ ਮੁੜ ਤੋਂ ਠੰਡ ਵੱਧ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਤਾਬਿਕ ਆਉਂਦੇ ਦਿਨਾਂ ਦੇ ਅੰਦਰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਕੱਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਰਿਸ਼ ਤੋਂ ਬਾਅਦ ਜਿੱਥੇ ਮੌਸਮ 'ਚ ਤਬਦੀਲੀ ਆਵੇਗੀ ਜਿਸ ਨਾਲ ਟੈਂਪਰੇਚਰ ਵੀ ਹੋਰ ਹੇਠਾਂ ਜਾ ਸਕਦਾ।

ਪੰਜਾਬ ਦੇ ਮੌਸਮ 'ਚ ਮੁੜ ਆਵੇਗੀ ਤਬਦੀਲੀ (Etv Bharat)

ਫਸਲਾਂ 'ਤੇ ਮੌਸਮ ਦਾ ਪ੍ਰਭਾਵ

ਯੂਨੀਵਰਸਿਟੀ ਮੌਸਮ ਵਿਭਾਗ ਦੇ ਮੁਖੀ ਡਾਕਟਰ ਨੇ ਦੱਸਿਆ ਕਿ ਕੱਲ ਤੋਂ ਬਾਅਦ ਮੁੜ ਤੋਂ ਧੁੰਨ ਪੈਣ ਦੀ ਸੰਭਾਵਨਾ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਧੁੰਦ ਨੂੰ ਲੈ ਕੇ ਵੀ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਹਾਲਾਂਕਿ ਇਸ ਦਾ ਫਸਲਾਂ 'ਤੇ ਕੋਈ ਬਹੁਤਾ ਮਾੜਾ ਪ੍ਰਭਾਵ ਨਹੀਂ ਪਵੇਗਾ। ਕਿਉਂਕਿ ਮੌਸਮ ਫਿਲਹਾਲ ਸਥਿਰ ਚੱਲ ਰਹੇ ਹਨ ਪਰ ਉਹਨਾਂ ਕਿਹਾ ਕਿ ਧੁੰਦ ਦੇ ਦੌਰਾਨ ਲੋਕ ਜਰੂਰ ਇਸ ਗੱਲ ਦਾ ਧਿਆਨ ਰੱਖਣ।

ਲੋਕ ਇਹਨਾਂ ਗੱਲਾਂ ਦਾ ਰੱਖਣ ਧਿਆਨ

ਉਹਨਾਂ ਦੱਸਿਆ ਕਿ ਬੀਤੇ ਦਿਨ ਪੂਰੀ ਤਰ੍ਹਾਂ ਧੁੱਪ ਨਿਕਲੀ ਰਹੀ ਪਰ ਜਨਵਰੀ ਦੇ ਦੋ ਹਫਤਿਆਂ ਤੋਂ ਬਾਅਦ ਦਿਨ ਬਾਅਦ ਵੀ ਮੌਸਮ ਵਿੱਚ ਤਬਦੀਲੀ ਆ ਸਕਦੀ ਹੈ ਇਸ ਲਈ ਲੋਕਾਂ ਨੂੰ ਆਪਣਾ ਧਿਆਨ ਰੱਖਣ ਦੀ ਲੋੜ ਹੈ ਠੰਡ ਤੋਂ ਰਾਹਤ ਲਈ ਆਪਣੇ ਖਾਣ ਪੀਣ ਅਤੇ ਕੱਪੜਿਆਂ ਦਾ ਧਿਆਨ ਰੱਖਣ ਦੀ ਲੋੜ ਹੈ। ਇਸ ਤੋਂ ਇਲਾਵਾ ਜਿੰਨਾ ਲੋਕਾਂ ਨੇ ਸਫ਼ਰ ਕਰਨਾ ਹੈ ਉਹ ਵੀ ਧਿਆਨ ਰੱਖਣ ਕਿ ਬਰਸਾਤ ਅਤੇ ਧੁੰਦ ਵੱਧ ਹੋਣ ਕਰਕੇ ਓਹਨਾ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.