ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਐਕਸਪੈਰੀਮੈਂਟਲ ਫਿਲਮ ਸਿਲਸਿਲੇ ਨੂੰ ਹੋਰ ਉਭਾਰ ਦੇਣ ਜਾ ਰਹੀ ਆਉਣ ਵਾਲੀ ਪੰਜਾਬੀ ਫਿਲਮ 'ਸਿਕਸ ਈਚ', ਜਿਸ ਦੀ ਅੱਜ ਨਵੀਂ ਝਲਕ ਜਾਰੀ ਕਰਦਿਆਂ ਰਿਲੀਜ਼ ਮਿਤੀ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ।
'ਹਰਦੀਪ ਗਰੇਵਾਲ' ਅਤੇ 'ਵਾਂਟੋ ਪ੍ਰੋਡੋਕਸ਼ਨ' ਦੇ ਬੈਨਰਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਗੈਰੀ ਖਤਰਾਓ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਪ੍ਰਭਾਵੀ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ।
14 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਵਿੱਚ ਗਾਇਕ-ਅਦਾਕਾਰ ਹਰਦੀਪ ਗਰੇਵਾਲ ਅਤੇ ਮੈਂਡੀ ਤੱਖੜ੍ਹ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਅਮਨਿੰਦਰ ਪਾਲ ਸਿੰਘ, ਮਲਕੀਤ ਰੋਣੀ, ਬਲਜਿੰਦਰ ਕੌਰ, ਹਰਿੰਦਰ ਭੁੱਲਰ, ਸੰਜੂ ਸੋਲੰਕੀ, ਗੁਰਪ੍ਰੀਤ ਤੋਤੀ, ਅਨੀਤਾ ਮੀਤ, ਸੁਖਦੇਵ ਬਰਨਾਲਾ, ਸਤਵਿੰਦਰ ਕੌਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਹਨ।
ਮੇਨ ਸਟ੍ਰੀਮ ਸਿਨੇਮਾ ਤੋਂ ਅਲਹਦਾ ਹੱਟ ਕੇ ਬਣਾਈ ਗਈ ਇਸ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਥ੍ਰਿਲਰ ਭਰਪੂਰ ਤਾਣੇ ਬਾਣੇ ਵਿੱਚ ਬੁਣੀ ਗਈ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਅਰੁਣਦੀਪ ਤੇਜ਼ੀ, ਕਲਾ ਨਿਰਦੇਸ਼ਕ ਵਿਜੇ ਕੁਮਾਰ ਗਿਰੀ, ਲਾਈਨ ਨਿਰਮਾਤਾ ਸੰਜੀਵ ਠਾਕੁਰ, ਸੰਗੀਤਕਾਰ ਆਰ ਗੁਰੂ ਅਤੇ ਗੀਤਕਾਰ ਸਿੰਘ ਜੀਤ, ਹਰਦੀਪ ਗਰੇਵਾਲ, ਅਜ਼ਾਦ ਹਨ, ਜਿੰਨ੍ਹਾਂ ਵੱਲੋਂ ਰਚੇ ਖੂਬਸੂਰਤ ਅਤੇ ਭਾਵਪੂਰਨ ਗੀਤਾਂ ਨੂੰ ਸੱਜਣ ਅਦੀਬ, ਜਯੋਤਿਕਾ ਤਾਂਗਰੀ, ਸਰਗੀ ਮਾਨ ਅਤੇ ਅਜ਼ਾਦ ਵੱਲੋਂ ਪਿੱਠਵਰਤੀ ਅਵਾਜ਼ਾਂ ਦਿੱਤੀਆਂ ਗਈਆਂ ਹਨ।
ਪਾਲੀਵੁੱਡ ਵਿੱਚ ਬਤੌਰ ਅਦਾਕਾਰ ਸਥਾਪਤੀ ਲਈ ਯਤਨਸ਼ੀਲ ਗਾਇਕ ਹਰਦੀਪ ਗਰੇਵਾਲ ਦੀ ਅਦਾਕਾਰ ਦੇ ਰੂਪ ਵਿੱਚ ਇਹ ਚੌਥੀ ਫਿਲਮ ਹੈ, ਜੋ ਇਸ ਤੋਂ ਪਹਿਲਾਂ 'ਤੁਣਕਾ ਤੁਣਕਾ', 'ਜੇ ਪੈਸਾ ਬੋਲਦਾ ਹੁੰਦਾ' ਅਤੇ 'ਜਿੰਦੇ ਕੁੰਡੇ ਲਾ ਲਓ' ਆਦਿ ਫਿਲਮਾਂ ਵਿੱਚ ਵੀ ਲੀਡਿੰਗ ਭੂਮਿਕਾਵਾਂ ਅਦਾ ਕਰ ਚੁੱਕੇ ਹਨ।
ਇਹ ਵੀ ਪੜ੍ਹੋ: