ਅੰਮ੍ਰਿਤਸਰ: 5 ਦਿਨ ਪਹਿਲਾ ਘਰ ਆਏ ਫੌਜ਼ੀ ਨੇ ਵੱਡਾ ਕਾਰਾ ਕਰਦੇ ਹੋਏ ਆਪਣੇ ਹੀ ਘਰ ਨੂੰ ਅੱਗ ਲਗਾ ਦਿੱਤੀ। ਜਿਸ ਘਰ ਨੂੰ ਬਹੁਤ ਹੀ ਅਰਮਾਨਾ ਨਾਲ ਬਣਾਇਆ ਉਸ ਹੀ ਘਰ, ਬੁਲਟ ਮੋਟਰ ਸਾਈਕਲ ਅਤੇ ਕਾਰ ਤੱਕ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਹ ਘਟਨਾ ਅੰਮ੍ਰਿਤਸਰ ਦੇ ਮਜੀਠਾ ਹਲਕੇ ਤੋਂ ਸਾਹਮਣੇ ਆਈ ਹੈ। ਦਰਅਸਲ ਇਸ ਘਟਨਾ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ।
ਹਵਾਈ ਫਾਇਰ
ਦੱਸਿਆ ਜਾ ਰਿਹਾ ਕਿ ਸੂਬੇਦਾਰ ਪ੍ਰਗਟ ਸਿੰਘ ਆਪਣੇ ਘਰ 'ਚ ਹੋ ਰਹੇ ਕਲੇਸ਼ ਤੋਂ ਦੁੱਖੀ ਸੀ। ਜਿਸ ਕਾਰਨ ਪਹਿਲਾਂ ਉਸ ਨੇ ਆਪਣੇ ਘਰ ਅਤੇ ਚੀਜ਼ਾਂ ਨੂੰ ਅੱਗ ਲਗਾਈ ਅਤੇ ਫਿਰ ਆਪਣੇ ਘਰਦਿਆਂ ਨੂੰ ਡਰਾਉਣ ਲਈ ਹਵਾਈ ਫਾਇਰ ਵੀ ਕੀਤੇ। ਜਿਸ ਤੋਂ ਬਾਅਦ ਇਲਾਕੇ 'ਚ ਸਹਿਮ ਦਾ ਮਾਹੌਲ ਬਣ ਗਿਆ। ਇਲਾਕਾ ਵਾਸੀਆਂ ਵੱਲੋਂ ਡਰ ਦੇ ਮਾਰੇ ਪੁਲਿਸ ਨੂੰ ਜਲਦੀ ਜਲਦੀ ਸੂਚਨਾ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਬਿਨਾਂ ਸਮਾਂ ਖ਼ਰਾਬ ਕਰਦੇ ਹੋਏ ਮੌਕੇ ਨੂੰ ਸੰਭਾਲਿਆ।
ਫੌਜੀ ਗ੍ਰਿਫ਼ਤਾਰ
ਇਸ ਮਾਮਲੇ 'ਚ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਛੁੱਟੀ 'ਤੇ ਘਰ ਆਏ ਫੌਜੀ ਵੱਲੋਂ ਆਪਣੇ ਹੀ ਘਰ ਨੂੰ ਅੱਗ ਲਗਾਉਣ ਅਤੇ ਆਪਣੇ ਪਰਿਵਾਰ ਨੂੰ ਡਰਾਉਣ ਦਾ ਮਾਮਲਾ ਸਾਹਮਣੇ ਆਇਆ। ਡੀਐਸਪੀ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਸ ਕੋਲੋਂ 12 ਬੋਰ ਦੀ ਰਾਈਫਲ ਵੀ ਬਰਾਮਦ ਕਰ ਲਈ ਗਈ। ਉਹਨਾਂ ਕਿਹਾ ਕਿ ਹੁਣ ਅਸੀਂ ਮਾਮਲਾ ਦਰਜ ਕਰਕੇ ਜਾਂਚ ਕਰ ਰਹੇ ਹਾਂ। ਪੁਲਿਸ ਮੁਤਾਬਿਕ ਇਹ ਸਭ ਕੁਝ ਉਸਨੇ ਗੁੱਸੇ ਵਿੱਚ ਆ ਕੇ ਘਰੇਲੂ ਕਲੇਸ਼ ਦੇ ਚਲਦੇ ਕੀਤਾ।
- ਮਾਘੀ ਮੇਲੇ 'ਚ ਗਰਜੇ ਸੁਖਬੀਰ ਬਾਦਲ, ਕਿਹਾ- ਪੰਜਾਬ ਨੂੰ ਬਚਾ ਲਓ, ਖ਼ਤਮ ਕਰਨ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼, ਲੋਕਾਂ ਨੂੰ ਭਾਵੁਕ ਅਪੀਲ...
- ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੇ ਕਿਹੜੇ ਅਤੇ ਕਿੰਨੇ ਮਤੇ ਲਿਆਂਦੇ? ਜਾਣੋ ਕਿਹੜਾ ਮਤਾ ਸਭ ਤੋਂ ਜ਼ਰੂਰੀ?
- ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਲਈ ਵੱਡੀ ਖ਼ਬਰ, ਜਾਣੋਂ ਸਿਆਸੀ ਪਾਰਟੀ ਦਾ ਕੀ ਰੱਖਿਆ ਨਾਮ, ਕਿਸ ਨੂੰ ਬਣਾਇਆ ਪ੍ਰਧਾਨ?
- ਡੱਲੇਵਾਲ ਦੇ ਸੈਂਪਲ ਲੈਣ ਪਹੁੰਚੀ ਡਾਕਟਰਾਂ ਦੀ ਟੀਮ, ਮਰਨ ਵਰਤ ਦਾ 50ਵਾਂ ਦਿਨ, ਬੋਲਣ 'ਚ ਆ ਰਹੀ ਦਿੱਕਤ, ਕੱਲ੍ਹ ਹੋਵੇਗੀ ਸੁਪਰੀਮ ਕੋਰਟ ਚ ਸੁਣਵਾਈ