ਤਾਮਿਲਨਾਡੂ: ਕਬੱਡੀ ਮੈਚ ਖੇਡਦੇ ਹੋਏ ਖਿਡਾਰੀ ਦੀ ਮੌਤ
🎬 Watch Now: Feature Video
ਕੁਡਲੋਰ: ਤਾਮਿਲਨਾਡੂ ਦੇ ਕੁੱਡਲੌਰ ਜ਼ਿਲ੍ਹੇ ਵਿੱਚ ਮੈਚ ਖੇਡਦੇ ਹੋਏ ਇੱਕ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਦੱਸਿਆ ਗਿਆ ਕਿ ਮ੍ਰਿਤਕ ਦਾ ਨਾਂ ਵਿਮਲ ਹੈ ਅਤੇ ਉਸ ਦੀ ਉਮਰ 26 ਸਾਲ ਸੀ। ਦਰਅਸਲ ਐਤਵਾਰ ਨੂੰ ਇੱਥੋਂ ਦੇ ਮੰਡੀਕੁੱਪਮ ਇਲਾਕੇ 'ਚ ਜ਼ਿਲ੍ਹਾ ਪੱਧਰੀ ਕਬੱਡੀ ਮੁਕਾਬਲਾ ਕਰਵਾਇਆ ਗਿਆ, ਜਿਸ 'ਚ ਵਿਮਲ ਨੇ ਵੀ ਹਿੱਸਾ ਲਿਆ। ਮੈਚ ਦੌਰਾਨ ਵਿਮਲ ਅਚਾਨਕ ਜ਼ਮੀਨ 'ਤੇ ਡਿੱਗ ਗਿਆ ਅਤੇ ਬੇਹੋਸ਼ ਹੋ ਗਿਆ, ਇਸ ਤੋਂ ਬਾਅਦ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।