ਜਲੰਧਰ ਦੇ ਗੰਨਾ ਪਿੰਡ ਤੋਂ ਇੱਕ ਮਹਿਲਾ ਨਸ਼ੇ ਸਮੇਤ ਗ੍ਰਿਫ਼ਤਾਰ - ਨਸ਼ਾ ਵੇਚਣ ਦਾ ਸਿਲਸਿਲਾ
🎬 Watch Now: Feature Video
ਜਲੰਧਰ: ਫਿਲੌਰ ਇਲਾਕੇ ਦੇ ਗੰਨਾ ਪਿੰਡ 'ਚ ਮਹਿਲਾਵਾਂ ਵੱਲੋਂ ਨਸ਼ਾ ਵੇਚਣ ਦਾ ਸਿਲਸਿਲਾ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਸੇ ਲੜੀ ਵਿੱਚ ਪੁਲਿਸ ਨੇ ਹੁਣ ਇੱਕ ਹੋਰ ਮਹਿਲਾ ਨੂੰ ਦੱਸ ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫਿਲੌਰ ਥਾਣੇ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਗੰਨਾ ਪਿੰਡ ਦੇ ਪੈਟਰੋਲ ਪੰਪ ਨੇੜੇ ਨਾਕਾ ਲਗਾਇਆ ਹੋਇਆ ਸੀ, ਜਿਥੇ ਇਸ ਮਹਿਲਾ ਨੂੰ ਦੱਸ ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਮਹਿਲਾ ਤੋਂ ਇਹ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇਸ ਨਸ਼ੇ ਦੀ ਸਪਲਾਈ ਕਿਸ ਨੂੰ ਕਰਦੀ ਸੀ ਅਤੇ ਆਪ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੀ ਸੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੰਨਾ ਪਿੰਡ ਦੀਆਂ ਕਈ ਮਹਿਲਾਵਾਂ ਨੂੰ ਪੁਲਿਸ ਨਸ਼ਾ ਵੇਚਣ ਦੇ ਜੁਰਮ ਵਿੱਚ ਗ੍ਰਿਫ਼ਤਾਰ ਕਰ ਚੁੱਕੀ ਹੈ। ਇੰਨਾਂ ਹੀ ਨਹੀਂ ਪੁਲਿਸ ਅਕੈਡਮੀ ਫਿਲੌਰ 'ਚ ਪੁਲਿਸ ਮੁਲਾਜ਼ਮਾਂ ਨੂੰ ਨਸ਼ਾ ਸਪਲਾਈ ਕਰਨ ਵਾਲੀ ਮਹਿਲਾ ਵੀ ਗੰਨਾ ਪਿੰਡ ਤੋਂ ਹੀ ਸੀ ਜਿਸ ਨੂੰ ਪੁਲਿਸ ਨੇ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਹੈ।