ਭਿਆਨਕ ਸੜਕ ਹਾਦਸੇ ਦੀਆਂ ਤਸਵੀਰਾਂ CCTV ’ਚ ਕੈਦ, 1 ਮੌਤ - Woman dies after being hit by bus in Amritsar
🎬 Watch Now: Feature Video
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਦੇ ਭਲਾਈ ਕੇਂਦਰ ਦੇ ਨਜਦੀਕ ਇੱਕ ਸਕੂਟੀ ਸਵਾਰ ਦੋ ਲੋਕ ਬੱਸ ਦੀ ਚਪੇਟ ਵਿੱਚ ਆ ਗਏ ਹਨ। ਇਸ ਹਾਦਸੇ ਵਿੱਚ ਸਕੂਟੀ ’ਤੇ ਸਵਾਰ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਜਦਕਿ ਸਕੂਟੀ ਚਲਾਉਣ ਵਾਲਾ ਸ਼ਖ਼ਸ ਵਾਲ ਵਾਲ ਬਚ ਗਿਆ ਹੈ। ਇਸ ਘਟਨਾ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਹਨ। ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਜਿਸਨੇ ਮੌਕੇ ਉੱਪਰ ਪਹੁੰਚ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।