ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਹਾਲਾਤ ਖਸਤਾ, ਮੀਂਹ ਦੌਰਾਨ ਚੋਈ ਛੱਤ ! - ਹੁਸ਼ਿਆਰਪੁਰ ਦੇ ਸਿਵਲ ਹਸਪਤਾਲ ਦੇ ਹਾਲਾਤ ਖਸਤਾ
🎬 Watch Now: Feature Video
ਹੁਸ਼ਿਆਰਪੁਰ: ਸ਼ਹਿਰ ਦੇ ਸਿਵਲ ਹਸਪਤਾਲ (City Civil Hospital) ਦੀ ਛੱਤ ਚੋਅ ਜਾਣ ਕਾਰਨ ਇੱਥੇ ਮਰੀਜਾ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ‘ਚ ਸਥਿਤ ਗਾਇਨੀ ਵਿਭਾਗ ‘ਚ ਪਾਣੀ ਦੀ ਲੀਕੇਜ਼ ਕਾਰਨ ਵਾਰਡਾਂ ‘ਚ ਪਾਣੀ ਭਰ ਗਿਆ, ਪਰ ਹੈਰਾਨੀ ਵਾਲੀ ਗੱਲ ਤਾਂ ਉਦੋ ਹੋਈ ਜਦੋਂ ਐੱਸ.ਐੱਮ.ਓ. ਡਾ. ਸੁਨੀਲ ਭਗਤ (SMO Dr. Sunil Bhagat) ਨੇ ਮੀਡੀਆ ਦੇ ਕੈਮਰੇ ਸਾਹਮਣੇ ਬੋਲਣ ਤੋਂ ਮਨ੍ਹਾਂ ਕਰਦਿਆਂ ਹੋਇਆ ਕਿਹਾ ਕਿ ਮੀਂਹ (rain) ਪੈਣ ਤੋਂ ਬਾਅਦ ਵਾਰਡਾਂ ‘ਚ ਪਾਣੀ ਤਾਂ ਜਾਣਾ ਹੀ ਹੈ। ਇਸ ਲਈ ਉਹ ਕੁਝ ਨਹੀਂ ਬੋਲਣਗੇ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਇਸ ਬਾਬਤ ਜਾਣਕਾਰੀ ਹੈ।