ਜਦੋਂ ਮੁੱਖ ਮੰਤਰੀ ਨੇ ਬੰਦ ਕਰਵਾਇਆ ਮੁੱਖ ਰਾਹ - Jalandhar
🎬 Watch Now: Feature Video
ਜਲੰਧਰ: ਉੰਝ ਦੇਸ਼ ਵਿੱਚ VIP ਕਲਚਰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ, ਤਾਂ ਕਿ ਆਮ ਜਨਤਾ ਨੂੰ ਤੰਗੀ ਨਾ ਹੋਵੇ। ਇਹ ਦਾਅਵੇ ਉਸ ਸਮੇਂ ਖੋਖਲੇ ਨਜ਼ਰ ਆਏ, ਜਦੋਂ ਜਲੰਧਰ ਤੋਂ ਅੰਮ੍ਰਿਤਸਰ ਜਾਣ ਵਾਲਾ ਹਾਈਵੇ ਬੰਦ ਵੇਖਿਆ ਗਿਆ। ਦੱਸ ਦਈਏ ਕਿ ਕਰਤਾਰਪੁਰ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਕਰਵਾਈ ਜਾਣੀ ਸੀ ਜਿਸ ਕਾਰਨ ਜਲੰਧਰ ਤੋਂ ਅੰਮ੍ਰਿਤਸਰ ਅਤੇ ਅੰਮ੍ਰਿਤਸਰ ਤੋਂ ਜਲੰਧਰ ਜਾਣ ਵਾਲਾ ਰਾਸ਼ਟਰੀ ਹਾਈਵੇ ਬੰਦ ਰੱਖਿਆ ਗਿਆ।