ਸੁਨਹਿਰੀ ਵਿਜੈ ਮਸ਼ਾਲ ਯਾਤਰਾ ਦਾ ਮਧੋਪੁਰ 'ਚ ਕੀਤਾ ਸਵਾਗਤ - ਬ੍ਰਿਗੇਡੀਅਰ ਰਾਜੀਵ ਕੁਮਾਰ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11283343-thumbnail-3x2-sd.jpg)
ਪਠਾਨਕੋਟ: 1971 ਦੇ ਯੁੱਧ ਵਿੱਚ ਪਾਕਿਸਤਾਨ ਦੇ 'ਤੇ ਭਾਰਤ ਦੀ ਜਿੱਤ ਸੁਨਹਿਰੇ ਅੱਖਰਾਂ ਦੇ ਵਿੱਚ ਲਿਖੀ ਗਈ ਹੈ, ਜਿਸ ਨੂੰ ਹਰ ਸਾਲ ਮਨਾਇਆ ਜਾਂਦਾ ਹੈ। ਇਸ ਦੇ ਚੱਲਦੇ ਵਿਜੇ ਮਸ਼ਾਲ ਯਾਤਰਾ ਕਢੀ ਜਾ ਰਹੀ ਹੈ, ਜੋ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਹੁੰਦੀ ਹੋਈ ਪਠਾਨਕੋਟ ਦੇ ਮਾਧੋਪੁਰ ਖੇਤਰ ਦੇ ਵਿੱਚ ਪਹੰਚੀ। ਇਸ ਵਿਜੇ ਮਸ਼ਾਲ ਦਾ ਸਵਾਗਤ ਬ੍ਰਿਗੇਡੀਅਰ ਰਾਜੀਵ ਕੁਮਾਰ ਅਤੇ ਮਾਧੋਪੁਰ ਸੈਨਿਕ ਛਾਉਣੀ ਸਟੇਸ਼ਨ ਕਮਾਂਡਰ ਵੱਲੋਂ ਕੀਤਾ ਗਿਆ। ਇਸ ਦੇ ਲਈ ਮਾਧੋਪੁਰ ਸੈਨਾ ਦੀ ਛਾਉਣੀ ਦੇ ਵਿੱਚ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੇ ਵਿੱਚ ਵਿਸ਼ਾਲ ਮਸ਼ਾਲ ਯਾਤਰਾ ਦਾ ਸਵਾਗਤ ਕੀਤਾ ਗਿਆ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਸਾਂਸਕ੍ਰਿਤਿਕ ਕਾਰਿਆਕਰਮ ਦਾ ਆਯੋਜਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਥਰਿਆਲ ਮਾਧੋਪੁਰ ਦੇ ਲੋਕਾਂ ਦੇ ਵਿੱਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।