ਝਾਂਸੀ ਦੇ ਥਾਣੇ 'ਚ ਹੋਇਆ ਡਿਸਕੋ-ਡਾਂਸ, ਥਾਣੇਦਾਰ ਸਮੇਤ 9 ਮੁਲਾਜ਼ਮ ਮੁਅੱਤਲ - ਪੁਲਿਸ ਵਾਲੇ ਗੀਤ ਤਮਾਂਚੇ ਪਰ ਡਿਸਕੋ ਕਰਦੇ ਦਿਖਾਈ ਦਿੱਤੇ
🎬 Watch Now: Feature Video
ਝਾਂਸੀ: ਉੱਤਰ ਪ੍ਰਦੇਸ਼ 'ਚ ਯੋਗੀ ਸਰਕਾਰ ਕਾਨੂੰਨ ਵਿਵਸਥਾ ਨੂੰ ਲੈ ਕੇ ਕਾਫੀ ਸਖ਼ਤੀ ਲੈ ਰਹੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਦੇ ਇੱਕ ਥਾਣੇ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਇਸ ਵਿੱਚ ਪੁਲਿਸ ਮੁਲਾਜ਼ਮ ਥਾਣੇ ਦੇ ਅੰਦਰ ਹਥਿਆਰਾਂ ਨਾਲ ਡਿਸਕੋ ਤੇ ਫਾਇਰਿੰਗ ਕਰਦੇ ਨਜ਼ਰ ਆ ਰਹੇ ਹਨ। ਅਜੇ ਤੱਕ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ, ਪਰ ਐਸ.ਐਸ.ਪੀ ਸ਼ਿਵਹਰੀ ਮੀਨਾ ਦੇ ਰਵੱਈਏ ਨੂੰ ਦੇਖਦਿਆਂ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਵੀਡੀਓ ਵਿੱਚ, 2 ਵਰਦੀਧਾਰੀ ਪੁਲਿਸ ਵਾਲਿਆਂ ਸਮੇਤ ਹੋਰ ਲੋਕ ਡੀਜੇ 'ਤੇ ਬਾਲੀਵੁੱਡ ਦੇ ਗੀਤ "ਤਮਾਂਚੇ ਪਰ ਡਿਸਕੋ" 'ਤੇ ਨੱਚਦੇ ਹੋਏ ਦਿਖਾਈ ਦੇ ਰਹੇ ਹਨ ਤੇ ਇੱਕ ਕਾਂਸਟੇਬਲ ਰਿਵਾਲਵਰ ਨਾਲ ਫਾਇਰ ਕਰ ਰਿਹਾ ਹੈ, ਇਹ ਵੀਡੀਓ ਝਾਂਸੀ ਦੇ ਸਦਰ ਬਾਜ਼ਾਰ ਥਾਣੇ ਦਾ ਹੈ।