ਖਤਰਨਾਕ ਹਾਦਸਾ, ਦੁਕਾਨ ਵਿੱਚ ਵਾੜੀ ਝੋਨੇ ਨਾਲ ਲੱਦੀ ਟਰਾਲੀ ! - tractor entered the shop
🎬 Watch Now: Feature Video
ਮੋਗਾ ਦੇ ਪਿੰਡ ਸੰਗਤਪੁਰਾ ਵਿੱਚ ਇੱਕ ਵੱਡਾ ਹਾਦਸਾ (big accident) ਹੋਣ ਤੋਂ ਟਲ ਗਿਆ ਦਰਅਸਲ ਝੋਨੇ ਨਾਲ ਭਰੀ ਟਰਾਲੀ (A trolley full of paddy) ਲੈ ਕੇ ਜਾ ਰਹੇ ਇੱਕ ਟਰੈਕਟਰ ਡਰਾਈਵਰ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ ਇਕ ਦੁਕਾਨ ਵਿੱਚ ਵੜ ਗਿਆ (tractor entered the shop) ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਵਕਤ ਟਰੈਕਟਰ ਦੁਕਾਨ ਵਿੱਚ ਵੱਜਿਆ ਉਸ ਵਕਤ ਦੁਕਾਨ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਦੁਕਾਨ ਵਿੱਚ ਟਰੈਕਟਰ ਵੱਜਣ ਦੁਕਾਨ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੁਕਾਨ ਅੰਦਰ ਪਏ ਸਾਮਾਨ ਦਾ ਵੀ ਕਾਫੀ ਨੁਕਸਾਨ ਹੋ ਗਿਆ । ਡਰਾਈਵਰ ਦੀ ਉਮਰ ਕਰੀਬ 65 ਸਾਲ ਦੱਸੀ ਜਾ ਰਹੀ ਹੈ ਜਿਸ ਦੇ ਮਾਮੂਲੀ ਸੱਟਾਂ ਵੱਜੀਆਂ ਹਨ ।