ਇੱਕੋ ਰਾਤ 3 ਦੁਕਾਨਾਂ ਦੇ ਟੁੱਟੇ ਜ਼ਿੰਦਰੇ, ਇਲਾਕੇ ’ਚ ਮੱਚੀ ਹਾਹਾਕਾਰ - ਤਿੰਨ ਦੁਕਾਨਾਂ ਦੇ ਜ਼ਿੰਦਰੇ ਤੋੜੇ
🎬 Watch Now: Feature Video
ਤਰਨ ਤਾਰਨ: ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਇਲਾਕੇ ਵਿੱਚ ਚੋਰੀਆਂ ਦੇ ਮਾਮਲੇ ਵਧਦੇ ਜਾ ਰਹੇ ਹਨ ਪਰ ਪੁਲੀਸ ਪ੍ਰਸਾਸ਼ਨ ਇੰਨ੍ਹਾਂ ਗਿਰੋਹਾਂ ’ਤੇ ਨਕੇਲ ਪਾਉਣ ਵਿੱਚ ਕਾਮਯਾਬ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਚੋਰਾਂ ਨੇ ਕਸਬਾ ਗੋਇੰਦਵਾਲ ਸਾਹਿਬ ਦੇ ਪੁਲਿਸ ਨਾਕੇ ਤੋਂ ਮਹਿਜ 1000 ਮੀਟਰ ਦੀ ਦੂਰੀ ’ਤੇ ਤਿੰਨ ਦੁਕਾਨਾਂ ਦੇ ਜ਼ਿੰਦਰੇ ਤੋੜੇ ਹਨ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਚੋਰੀ ਸਬੰਧੀ ਜਾਣਕਾਰੀ ਦਿੰਦੇ ਹੋਏ ਸਲੂਨ ਦੇ ਮਾਲਿਕ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ ਜਦੋਂ ਸਵੇਰੇ ਦੁਕਾਨ ’ਤੇ ਦੇਖਿਆ ਤਾਂ ਦੁਕਾਨ ਦੇ ਤਾਲੇ ਚੋਰਾਂ ਵੱਲੋਂ ਤੋੜ ਦਿੱਤੇ ਗਏ ਸਨ ਅਤੇ ਦੁਕਾਨ ਅੰਦਰ ਪਿਆ ਕੰਟਿੰਗ ਵਾਲਾ ਸਾਰਾ ਸਮਾਨ ਚੋਰੀ ਕਰ ਲਿਆ ਗਿਆ ਸੀ। ਇਸੇ ਤਰ੍ਹਾਂ ਸਲੂਨ ਦੇ ਨਾਲ ਲੱਗਦੀਆਂ ਦੋ ਹੋਰ ਦੁਕਾਨਾਂ ਦੇ ਵੀ ਚੋਰਾਂ ਵੱਲੋਂ ਜ਼ਿੰਦਰੇ ਤੋੜੇ ਗਏ ਸਨ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।