ਚੋਰ ਨੇ ਦਿਨ-ਦਿਹਾੜੇ 1 ਦੁਕਾਨ ਦੇ ਗੱਲੇ 'ਚ ਕੀਤਾ ਹਜ਼ਾਰਾਂ ਰੁਪਏ ਦਾ ਹੱਥ ਸਾਫ਼ - ਚੋਰ ਹਜ਼ਾਰਾਂ ਰੁਪਏ ਅਤੇ ਜ਼ਰੂਰੀ ਦਸਤਾਵੇਜ਼ਾਂ ਦਾ ਬੈਗ ਲੈ ਕੇ ਫ਼ਰਾਰ
🎬 Watch Now: Feature Video
ਕਪੂਰਥਲਾ: ਫਗਵਾੜਾ ਦੇ ਮੋਤੀ ਬਾਜ਼ਾਰ ਵਿਖੇ ਦਿਨ ਦਿਹਾੜੇ ਚੋਰ ਨੇ ਬੜੇ ਹੀ ਸ਼ਾਤਰ ਤਰੀਕੇ ਨਾਲ ਇੱਕ ਦੁਕਾਨਦਾਰ ਦੇ ਗੱਲੇ ਦੇ ਵਿੱਚੋਂ ਹਜ਼ਾਰਾਂ ਰੁਪਏ ਅਤੇ ਜ਼ਰੂਰੀ ਦਸਤਾਵੇਜ਼ਾਂ ਦਾ ਬੈਗ ਲੈ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਦੇ ਬੇਟੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਦੁਕਾਨ 'ਤੇ ਮੋਟਰਸਾਇਕਲ 'ਤੇ ਸਵਾਰ ਇੱਕ ਨੌਜਵਾਨ ਆਇਆ ਅਤੇ ਉਸ ਦੇ ਪਿਤਾ ਕੋਲੋਂ ਵੱਖ-ਵੱਖ ਸਾਮਾਨ ਖ਼ਰੀਦਣ ਦੀ ਮੰਗ ਕੀਤੀ। ਉਸ ਨੇ ਦੱਸਿਆ ਕਿ ਮੌਕਾ ਪਾਉਂਦੇ ਹੀ ਨੌਜਵਾਨ ਨੇ ਗੱਲੇ ਦੇ ਵਿੱਚੋਂ ਪੈਸਿਆਂ ਦਾ ਬੈਗ ਲੈ ਕੇ ਫ਼ਰਾਰ ਹੋ ਗਿਆ। ਉਸ ਨੇ ਕਿਹਾ ਕਿ ਪਤਾ ਲੱਗਣ ਤੋਂ ਬਾਅਦ ਪਿਤਾ ਨੇ ਲੋਕਾਂ ਨੂੰ ਦੱਸਿਆ ਤੇ ਲੋਕਾਂ ਨੇ ਪੁਲਿਸ ਨੂੰ ਫੋਨ ਕਰਕੇ ਇਸ ਬਾਰੇ ਸੂਚਨਾ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਖੰਗਾਲ ਰਹੀ ਹੈ।