ਮੀਂਹ ਦੇ ਛੇ ਦਿਨ ਬਾਅਦ ਵੀ ਅੰਡਰਬ੍ਰਿੱਜ ਵਿੱਚੋਂ ਨਹੀਂ ਨਿਕਲਿਆ ਬਰਸਾਤੀ ਪਾਣੀ - ਅੰਡਰਬ੍ਰਿੱਜ ਵਿੱਚੋਂ ਨਹੀਂ ਨਿਕਲਿਆ ਬਰਸਾਤੀ ਪਾਣੀ
🎬 Watch Now: Feature Video
ਮਾਨਸਾ ਦੇ ਨਗਰ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਪਿਛਲੇ ਦਿਨੀਂ ਹੋਈ ਬਰਸਾਤ ਨੇ ਖੋਲ੍ਹ ਕੇ ਰੱਖ ਦਿੱਤੀ ਹੈ। ਸ਼ਹਿਰ ਦੇ ਵਿਚਕਾਰ ਬਣਿਆ ਅੰਡਰਬ੍ਰਿੱਜ 6 ਦਿਨ ਬਾਅਦ ਵੀ ਪਾਣੀ ਦੇ ਨਾਲ ਕਿਸੇ ਛੱਪੜ ਦੇ ਵਾਂਗ ਭਰਿਆ ਹੋਇਆ ਦਿਖਾਈ ਦੇ ਰਿਹਾ ਹੈ। ਉਥੇ ਹੀ ਸ਼ਹਿਰ ਦੇ ਵਿਚਕਾਰ ਰੇਲਵੇ ਫਾਟਕ ਬੰਦ ਹੋਣ ਕਾਰਨ ਸ਼ਹਿਰ ਦੀ ਟਰੈਫਿਕ ਵਿਵਸਥਾ ਬੇਹਾਲ ਹੋ ਚੁੱਕੀ ਹੈ। ਸ਼ਹਿਰ ਦੇ ਦੋ ਹਿੱਸਿਆਂ ਵਿੱਚ ਵੰਡੇ ਹੋਣ ਕਾਰਨ ਕਿਸੇ ਵੀ ਸਾਈਡ ਲੰਘਣ ਦੇ ਲਈ ਰਸਤਾ ਨਹੀਂ ਹੈ। ਜਿਸ ਕਾਰਨ ਸ਼ਹਿਰ ਦੇ ਮੇਨ ਬਾਜ਼ਾਰਾਂ ਵਿੱਚ ਵੱਡੇ ਵੱਡੇ ਜਾਮ ਲੱਗੇ ਰਹਿੰਦੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਮਾਨਸਾ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ ਅਤੇ ਨਾ ਹੀ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਰੀਜ਼ ਨੂੰ ਹਸਪਤਾਲ ਤੱਕ ਲੈ ਕੇ ਜਾਣਾ ਹੋਵੇਗਾ ਤਾਂ ਉਸਨੂੰ ਹਸਪਤਾਲ ਪਹੁੰਚਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਜਲਦੀ ਅੰਡਰਬ੍ਰਿੱਜ ਚਾਲੂ ਕਰਵਾਉਣ ਦੀ ਮੰਗ ਕੀਤੀ ਹੈ। ਉਧਰ ਨਗਰ ਕੌਂਸਲ ਦੇ ਈ ਓ ਨੇ ਦੋ ਸ਼ਬਦ ਬੋਲ ਕੇ ਹੀ ਪੱਲਾ ਝਾੜ ਲਿਆ। ਉਨ੍ਹਾਂ ਕਿਹਾ ਕਿ ਕੱਲ੍ਹ ਮੋਟਰ ਚਲਾਈ ਸੀ ਪਰ ਉਹ ਸ਼ਾਟ ਹੋ ਗਈ ਪਰ ਅੱਜ ਫਿਰ ਮੋਟਰ ਚਲਾਈ ਹੈ ਉਮੀਦ ਹੈ ਕਿ ਕੱਲ੍ਹ ਤੱਕ ਪਾਣੀ ਨਿਕਲ ਜਾਵੇਗਾ।