ਸਕੂਲ ਦੀਆਂ 20 ਵਿਦਿਆਰਥਣਾਂ ਨੇ ਕੀਤਾ ਟਾਪ - ਵਿਦਿਆਰਥਣਾਂ ਨੇ ਕੀਤਾ ਟਾਪ
🎬 Watch Now: Feature Video
ਪਟਿਆਲਾ: ਸ਼ਹਿਰ ਦੇ ਪਲੇਵੇ ਸੀਨੀਅਰ ਸਕੈਂਡਰੀ ਸਕੂਲ (Playway Senior Secondary School) ਦੇ ਵਿੱਚ 12ਵੀਂ ਜਮਾਤ ਵਿੱਚ ਪੜ੍ਹਨ ਵਾਲੀ ਹੇਰਸ਼ਪ੍ਰੀਤ ਕੌਰ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ। ਜਿਸ ਤੋਂ ਬਾਅਦ ਸਕੂਲ ਦੇ ਵਿੱਚ ਖੁਸ਼ੀ ਦੀ ਲਹਿਰ (A wave of joy in the school) ਹੈ। ਇਸ ਪ੍ਰਾਪਤੀ ਮੌਕੇ ਵਿਦਿਆਰਥਣਾਂ ਨੇ ਢੋਲ ਦੇ ਉੱਪਰ ਖੂਬ ਨੱਚ ਟੱਪਕੇ ਮਨਾਈ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਇਨ੍ਹਾਂ ਵਿਦਿਆਰਥਣਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਸਕੂਲ ਅਧਿਆਪਕ ਅਤੇ ਮਾਪਿਆ ਦੀ ਮਿਹਨਤ ਦੇ ਨਾਲ ਉਹ 12ਵੀਂ ਜਮਾਤ ਵਿੱਚ ਟਾਪ ਕਰ ਚੁੱਕੇ ਹਨ। ਇਸ ਮੌਕੇ ਸਕੂਲ ਵਿੱਚ ਹੀ ਕੰਮ ਕਰਨ ਵਾਲੀ ਪੂਨਮ ਦੀ ਧੀ ਤਾਨੀਆ ਵੱਲੋਂ ਵੀ ਸਕੂਲ ਵਿੱਚ ਟਾਪ ਕੀਤਾ ਗਿਆ ਹੈ। ਇਸ ਮੌਕੇ ਤਾਨੀਆ ਅਤੇ ਉਨ੍ਹਾਂ ਦੀ ਮਾਤਾ ਵੱਲੋੋਂ ਸਕੂਲ ਦੇ ਪ੍ਰਿੰਸੀਪਲ (School principal) ਅਤੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ ਹੈ।