thumbnail

By

Published : Apr 18, 2021, 5:11 PM IST

Updated : Apr 18, 2021, 5:16 PM IST

ETV Bharat / Videos

ਕਾਂਗਰਸੀ ਮਹਿਲਾ ਪ੍ਰਧਾਨ ਨੂੰ ਥਾਣੇ 'ਚ ਜਾਣਾ ਪਿਆ ਮਹਿੰਗਾ

ਅੰਮ੍ਰਿਤਸਰ ਚ 13 ਸਾਲ ਦੀ ਬੱਚੀ ਨਾਲ ਹੋਏ ਜਬਰ ਜਨਾਹ ਦੇ ਇੱਕ ਮਾਮਲੇ 'ਚ ਥਾਣਾ ਗੇਟ ਹਕੀਮਾਂ ਪੁੱਜੀ ਕਾਂਗਰਸ ਦੀ ਮਹਿਲਾ ਪ੍ਰਧਾਨ ਨੂੰ ਉਸ ਵੇਲੇ ਮਹਿੰਗਾ ਪੈ ਗਿਆ। ਜਦੋਂ ਐੱਸਆਈ ਨਵਜੋਤ ਕੌਰ ਵਲੋਂ ਕਿਸੇ ਗੱਲ ਨੂੰ ਲੈ ਕੇ ਉਸ ਦੀ ਕਥਿਤ ਤੌਰ 'ਤੇ ਮਾਰ ਕੁਟਾਈ ਕੀਤੀ।ਧਰਨੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਪੰਜਾਬ ਪੁਲਸ ਖਿਲਾਫ ਸਖ਼ਤ ਨਾਅਰੇਬਾਜ਼ੀ ਵੀ ਕੀਤੀ। ਘਟਨਾ ਸਥਾਨ ਤੇ ਏਸੀਪੀ ਸੈਂਟਰਲ ਪ੍ਰਵੇਸ਼ ਚੋਪੜਾ, ਥਾਣਾ ਗੇਟ ਹਕੀਮਾਂ ਦੇ ਐਸਐਚਓ ਰਣਜੀਤ ਸਿੰਘ ਧਾਲੀਵਾਲ ਅਤੇ ਚੌਕੀ ਅਨਗੜ੍ਹ ਦੇ ਐਸਆਈ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤ ਰਾਜ ਰਾਣੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਉਹ ਹਲਕਾ ਦੱਖਣੀ ਤੋਂ ਕਾਂਗਰਸ ਮਹਿਲਾ ਮੋਰਚਾ ਦੀ ਪ੍ਰਧਾਨ ਹੈ। ਅਕਸਰ ਹੀ ਥਾਣਿਆਂ ਵਿੱਚ ਮੋਹਤਬਰ ਵੱਜੋਂ ਆਉਂਦੀ ਜਾਂਦੀ ਹੈ। ਰਾਜ ਰਾਣੀ ਨੇ ਦੱਸਿਆ ਕਿ ਉਹ ਪੀੜਤ ਬੱਚੀ ਨਾਲ ਹੋਏ ਬਲਾਤਕਾਰ ਦੇ ਮਾਮਲੇ 'ਚ ਥਾਣਾ ਗੇਟ ਹਕੀਮਾਂ ਪੁੱਜੀ ਜਿੱਥੇ ਐਸਆਈ ਨਵਜੋਤ ਕੌਰ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਥਾਣੇ ਦੇ ਮੁਨਸ਼ੀ ਵੱਲੋਂ ਗੇਟ ਬੰਦ ਕਰਕੇ ਹੋਰ ਮੁਲਜ਼ਮਾਂ ਨੇ ਕੁੱਟਮਾਰ ਦੌਰਾਨ ਉਸ ਦੇ ਕੰਨਾਂ ਦੀਆਂ ਵਾਲੀਆਂ ਵੀਹ ਹਜ਼ਾਰ ਰੁਪਿਆ ਅਤੇ ਮੋਬਾਇਲ ਵੀ ਖੋਹ ਲਿਆ। ਉਸ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਸ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਸਖ਼ਤ ਕਦਮ ਚੁੱਕੇਗੀ।ਧਰਨੇ ਦੌਰਾਨ ਮੁਲਾਜ਼ਮਾਂ ਅਧਿਕਾਰੀਆਂ ਨੂੰ ਸ਼ਾਂਤ ਕਰਵਾਉਂਦਿਆਂ ਤੇ ਭਰੋਸਾ ਦਿੰਦਿਆਂ ਏਸੀਪੀ ਪ੍ਰਵੇਸ਼ ਚੋਪੜਾ ਨੇ ਕਿਹਾ ਕਿ ਪੀੜਤ ਰਾਜ ਰਾਣੀ ਨੂੰ ਇਨਸਾਫ ਦਿਵਾਇਆ ਜਾਵੇਗਾ। ਉਨ੍ਹਾਂ ਵੱਲੋਂ ਲਿਖਤੀ ਸ਼ਿਕਾਇਤ ਮਿਲਣ 'ਤੇ ਠਾਣੇ ਵਿੱਚ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ ਜਾਂਚ ਕਰਨ ਉਪਰੰਤ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
Last Updated : Apr 18, 2021, 5:16 PM IST

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.