ਲੁਧਿਆਣਾ: ਪੁਲਿਸ ਵੱਲੋਂ ਲਗਾਤਾਰ ਲੁੱਟਾਂ-ਖੋਹਾਂ ਕਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਇਸੇ ਤਹਿਤ ਲੁਧਿਆਣਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਿਲ ਹੋਈ ਜਦੋਂ ਇੱਕ ਅੰਤਰਰਾਜੀ ਗੈਂਗ ਦਾ ਪਰਦਾਫਾਸ਼ ਕੀਤਾ। ਇਹ ਗਿਰੋਹ ਲਗਜ਼ਰੀ ਗੱਡੀਆਂ ਚੋਰੀ ਕਰ ਜਾਅਲੀ ਨੰਬਰ ਪਲੇਟ ਲਗਾ ਕੇ ਅੱਗੇ ਵੇਚਦੇ ਸਨ।ਇਸ ਦੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਏਡੀਸੀਪੀ ਬਰਾੜ ਨੇ ਦੱਸਿਆ ਕਿ "ਪਾਰਟੀ ਵਲੋਂ ਸ਼ੱਕੀ ਮੁਲਜ਼ਮਾਂ, ਸ਼ੱਕੀ ਵਹੀਕਲਾਂ ਦੀ ਚੈਕਿੰਗ ਦੇ ਸਬੰਧ ਵਿਚ ਨੇੜੇ ਨਾਕੇਬੰਦੀ ਕਰਕੇ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ ਜਦੋਂ ਗੱਡੀ ਨੂੰ ਰੋਕਿਆ ਗਿਆ ਤਾਂ ਉਸਦੇ ਦਸਤਾਵੇਜ਼ ਜਾਅਲੀ ਪਾਏ ਗਏ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ"।
ਲੁੱਟ-ਖੋਹ ਵਾਲੇ ਗੈਂਗ ਦਾ ਪਰਦਾਫਾਸ਼
ਇੰਸਪੈਕਟਰ ਰਾਜੇਸ਼ ਸ਼ਰਮਾ ਦੁੱਗਰੀ ਨਹਿਰ ਪੁਲਿਸ ਕੋਲ ਸ਼ੱਕੀ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸੇ ਦੌਰਾਨ ਏਐਸਆਈ ਵਿਸਾਖਾ ਸਿੰਘ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਰਸ਼ਦੀਪ ਸਿੰਘ ਉਰਫ਼ ਅਰਸ਼ ਵਾਸੀ ਭਾਈ ਰਣਧੀਰ ਸਿੰਘ ਨਗਰ ਅਤੇ ਮੁਲਜ਼ਮ ਅਮਰਜੀਤ ਸਿੰਘ ਉਰਫ਼ ਅਮਰ ਵਾਸੀ ਭਾਈ ਸ਼ਹੀਦ ਕਰਨੈਲ ਸਿੰਘ ਨਗਰ ਹਨ। ਦੋਵੇਂ ਮੁਲਜ਼ਮ ਕਾਰਾਂ ਦੀ ਖਰੀਦੋ-ਫਰੋਖਤ ਵਿੱਚ ਸ਼ਾਮਲ ਹਨ। ਕਾਰਾਂ ਵੇਚਣ ਦੀ ਆੜ ਵਿਚ ਅਪਰਾਧੀ ਦੂਜੇ ਰਾਜਾਂ ਤੋਂ ਬਿਨਾਂ ਐਨਓਸੀ ਤੋਂ ਕਾਰਾਂ ਖਰੀਦਦੇ ਹਨ। ਉਨ੍ਹਾਂ ਕਾਰਾਂ ਦੀਆਂ ਅਸਲੀ ਨੰਬਰ ਪਲੇਟਾਂ ਬਦਲ ਕੇ ਪੰਜਾਬ ਨੰਬਰ ਵਾਲੀਆਂ ਕਾਰਾਂ ਦੇ ਜਾਅਲੀ ਨੰਬਰ ਲਾਏ ਜਾਂਦੇ ਹਨ। ਜਾਅਲੀ ਦਸਤਾਵੇਜ਼ ਬਣਾ ਕੇ ਸ਼ਰਾਰਤੀ ਅਨਸਰ ਜਾਅਲੀ ਆਰ.ਸੀ.ਬਣਾਉਂਦੇ ਸਨ। ਮੁਲਜ਼ਮ ਅਰਸ਼ਦੀਪ ਨੇ ਜਾਅਲੀ ਪੁਲਿਸ ਕਾਰਡ ਵੀ ਬਣਾਇਆ ਹੋਇਆ ਹੈ। ਜਿਸ ਦੀ ਵਰਤੋਂ ਉਹ ਪੁਲਿਸ ਨਾਕਾਬੰਦੀ ਅਤੇ ਟੋਲ ਪਲਾਜ਼ਾ 'ਤੇ ਕਰਦਾ ਹੈ।
ਮੁਲਜ਼ਮ ਗਾਹਕ ਦੀ ਉਡੀਕ 'ਚ
ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਅਮਰਜੀਤ ਸਿੰਘ ਬੀ.ਐਮ.ਡਬਲਿਊ ਕਾਰ ਕਿਸੇ ਗਾਹਕ ਨੂੰ ਵੇਚਣ ਜਾ ਰਹੇ ਹਨ। ਉਸ ਕਾਰ ਦਾ ਅਸਲੀ ਨੰਬਰ DL1CQ7050 ਹੈ। ਮੁਲਜ਼ਮਾਂ ਨੇ ਇਸ ਕਾਰ ਦੀ ਨੰਬਰ ਪਲੇਟ ਉਤਾਰ ਕੇ ਇਸ ’ਤੇ ਨੰਬਰ ਪੀਬੀ ਏ/ਐਫ ਲਗਾ ਦਿੱਤਾ ਅਤੇ ਇਸ ਨੂੰ ਕਿਸੇ ਗਾਹਕ ਨੂੰ ਵੇਚਣ ਲਈ ਸੀਆਰਪੀ ਕਲੋਨੀ ਨੇੜੇ ਪੀਰਾਂਵਾਲੀ ਵਾਲੀ ਥਾਂ ’ਤੇ ਖੜ੍ਹੀ ਕਰ ਦਿੱਤਾ। ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਮੁਲਜ਼ਮ ਗਾਹਕ ਦੀ ਉਡੀਕ ਕਰ ਰਹੇ ਸਨ।
ਪੁਲਿਸ ਜਲਦ ਹੀ ਹੋਰ ਖੁਲਾਸੇ ਵੀ ਕਰੇਗੀ
ਪੁਲਿਸ ਨੇ ਛਾਪਾ ਮਾਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਪੁੱਛਗਿੱਛ ਤੋਂ ਬਾਅਦ ਬਦਮਾਸ਼ਾਂ ਨੇ ਆਪਣਾ ਨਾਂ ਅਮਨਪ੍ਰੀਤ ਸਿੰਘ ਉਰਫ ਸੰਨੀ ਦੱਸਿਆ। ਸੰਨੀ ਕਬਾੜ ਡੀਲਰ ਦਾ ਕੰਮ ਕਰਦਾ ਹੈ। ਉਸ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਪੁਲਿਸ ਨੇ ਮੁਲਜ਼ਮ ਅਰਸ਼ਦੀਪ ਸਿੰਘ ਕੋਲੋਂ 1 ਕਾਰ ਜਿਮਨੀ, 1 ਕਾਰ ਬੀ.ਐਮ.ਡਬਲਿਊ., 1 ਕਾਰ ਕਰੇਟਾ, ਪੁਲਿਸ ਆਈਡੀ ਕਾਰਡ ਅਤੇ 2 ਨੰਬਰ ਪਲੇਟਾਂ ਬਰਾਮਦ ਕੀਤੀਆਂ ਹਨ। ਪੁਲਿਸ ਨੇ ਮੁਲਜ਼ਮ ਅਮਰਜੀਤ ਕੋਲੋਂ 1 ਇਨੋਵਾ ਕਾਰ ਅਤੇ 1 ਮਰਸਡੀਜ਼ ਬਰਾਮਦ ਕੀਤੀ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ। ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਜਲਦ ਹੀ ਹੋਰ ਖੁਲਾਸੇ ਵੀ ਕਰੇਗੀ।
- ਬੀਬੀ ਜਗੀਰ ਕੌਰ ਨੇ ਇਲਜ਼ਾਮਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਦਿੱਤਾ ਸਪੱਸ਼ਟੀਕਰਨ,ਜਾਣੋ ਕੀ ਆਖਿਆ - Jagir Kaur explained allegations
- 17 ਫੀਸਦ ਤੋਂ ਵੱਧ ਨਮੀ ਵਾਲੇ ਝੋਨੇ ਨੂੰ ਮੰਡੀਆਂ 'ਚ ਨਾ ਲਾਹੁਣ ਦੇ ਹੁਕਮ, ਬਰਨਾਲਾ 'ਚ ਕਿਸਾਨਾਂ ਨੇ ਜਤਾਇਆ ਸਖ਼ਤ ਇਤਰਾਜ਼ - paddy with moisture
- ਰਵਨੀਤ ਬਿੱਟੂ ਨੇ ਮੁੜ ਤੋਂ ਰਾਹੁਲ ਗਾਂਧੀ ਨਾਲ ਪਾਇਆ ਪੇਚਾ, ਕਿਹਾ- ਰਾਹੁਲ ਨੂੰ ਤਾਂ ਆ ਵੀ ਨਹੀਂ ਪਤਾ ਜਲੇਬੀ ਕਿਸ ਫੈਕਟਰੀ 'ਚ ਬਣਦੀ ਹੈ - ravneet bittus on rahul gandhi