15 ਸਾਲ ਤੋਂ ਮੋਗਾ ਜ਼ਿਲ੍ਹੇ ਦੇ ਇਸ ਪਿੰਡ 'ਚ ਨਹੀਂ ਹੋਈਆਂ ਪੰਚਾਇਤੀ ਚੋਣਾਂ, ਫਿਰ ਤੋਂ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ - Panchayat elections 2024 - PANCHAYAT ELECTIONS 2024
🎬 Watch Now: Feature Video
Published : Oct 1, 2024, 1:14 PM IST
ਮੋਗਾ ਜ਼ਿਲ੍ਹੇ ਦੇ ਪਿੰਡ ਸੋਸ਼ਣ ਨੇ ਆਪਸੀ ਭਾਈਚਾਰੇ ਦੀ ਇੱਕ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਇਸ ਪਿੰਡ ਵਿੱਚ ਪਿਛਲੇ ਡੇਢ ਦਹਾਕੇ ਤੋਂ ਪੰਚਾਇਤੀ ਚੋਣ ਕਰਵਾਉਣ ਦੀ ਲੋੜ ਨਹੀਂ ਪਈ। ਦਰਅਸਲ ਇਸ ਪਿੰਡ ਦੇ ਲੋਕ ਆਪਸੀ ਸਮਝ ਨਾਲ ਪਿਛਲੇ 15 ਸਾਲ ਤੋਂ ਸਰਬਸੰਮਤੀ ਕਰਕੇ ਸਰਪੰਚ ਅਤੇ ਪੰਚਾਇਤ ਮੈਂਬਰ ਚੁਣ ਰਹੇ ਹਨ। ਇਸ ਵਾਰ ਵੀ ਪਿੰਡ ਨੇ ਸਰਬਸੰਮਤੀ ਕਰਕੇ ਨੌਜਵਾਨ ਗੁਰਵੰਤ ਸਿੰਘ ਨੂੰ ਪਿੰਡ ਦਾ ਸਰਪੰਚ ਚੁਣਿਆ ਹੈ। ਸਰਪੰਚ ਨੇ ਕਿਹਾ ਕਿ ਉਹ ਮੈਂਬਰ ਪੰਚਾਇਤਾਂ ਅਤੇ ਪਿੰਡ ਦੇ ਲੋਕਾਂ ਦੇ ਸਾਥ ਨਾਲ ਦਿਨ-ਰਾਤ ਇੱਕ ਕਰਕੇ ਆਪਣੇ ਪਿੰਡ ਦੀ ਨੁਹਾਰ ਬਦਲ ਦੇਣਗੇ। ਉਨ੍ਹਾਂ ਸਰਬਸੰਮਤੀ ਨਾਲ ਸਰਪੰਚ ਬਣਨ ਉੱਤੇ ਸਾਰੇ ਪਿੰਡ ਵਾਸੀਆਂ ਦਾ ਧੰਨਵਾਦ ਵੀ ਕੀਤਾ ਹੈ।