ETV Bharat / state

ਬੋਲੀ ਲਗਾ ਕੇ ਸਰਪੰਚ ਚੁਣਨ ਵਾਲਿਆਂ ਦੀ ਖੈਰ ਨਹੀਂ ! ਮਾਮਲਾ ਪਹੁੰਚਿਆ ਹਾਈ ਕੋਰਟ, ਜਨਹਿਤ ਪਟੀਸ਼ਨ ਦਾਇਰ - Panchayat Election 2024 - PANCHAYAT ELECTION 2024

Punjab Sarpanch bid Cases : ਪੰਜਾਬ 'ਚ ਸਰਪੰਚਾਂ ਦੀ ਬੋਲੀ ਦਾ ਮਾਮਲਾ ਪੰਜਾਬ ਹਰਿਆਣਾ ਹਾਈਕੋਰਟ ਪਹੁੰਚ ਗਿਆ ਹੈ। ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ। ਦੱਸ ਦਈਏ ਕਿ ਬੀਤੇ ਦਿਨ ਤਾਜ਼ਾ ਮਾਮਲਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ ਸੀ, ਜਿੱਥੇ 2 ਕਰੋੜ ਦੀ ਬੋਲੀ ਲਗਾ ਕੇ ਸਰਪੰਚ ਚੁਣੇ ਜਾਣ ਦਾ ਦਾਅਵਾ ਇੱਕ ਭਾਜਪਾ ਸਮਰਥਕ ਵਲੋਂ ਕੀਤਾ ਗਿਆ ਸੀ। ਪੜ੍ਹੋ ਪੂਰੀ ਖ਼ਬਰ।

Punjab Sarpanch bid Cases
ਪੰਚਾਇਤੀ ਚੋਣਾਂ (Etv Bharat)
author img

By ETV Bharat Punjabi Team

Published : Oct 1, 2024, 2:29 PM IST

Updated : Oct 1, 2024, 3:09 PM IST

ਚੰਡੀਗੜ੍ਹ: ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰਾ ਭੱਖਿਆ ਹੋਇਆ ਹੈ। ਕਿਤੇ ਤਾਂ ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ, ਸਰਪੰਚੀ ਤੇ ਪੰਚਾਇਤ ਚੋਣ ਲਈ ਉਮੀਦਵਾਰਾਂ ਵਲੋਂ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਰਹੀਆਂ ਹਨ। ਪਰ, ਪਿਛਲੇ ਕਈ ਦਿਨਾਂ ਤੋਂ ਪੰਚਾਇਤੀ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਵਿੱਚ ਲੱਖਾਂ-ਕਰੋੜਾਂ ਦੀਆਂ ਬੋਲੀਆਂ ਲਗਾ ਕੇ ਸਰਪੰਚ ਚੁਣੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਇਸ ਦੇ ਵਿਰੁੱਧ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ।

ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਹਾਈ ਕੋਰਟ ਦਿਸ਼ਾ-ਨਿਰਦੇਸ਼ ਜਾਰੀ ਕਰੇ, ਪੰਚਾਇਤੀ ਚੋਣਾਂ ਆਜ਼ਾਦ ਅਤੇ ਨਿਰਪੱਖ ਹੋਣੀਆਂ ਚਾਹੀਦੀਆਂ ਹਨ।

Punjab Sarpanch bid Cases
ਬੋਲੀ ਲਗਾ ਕੇ ਸਰਪੰਚ ਚੁਣਨ ਵਾਲਿਆਂ ਦੀ ਖੈਰ ਨਹੀਂ ! (Etv Bharat (ਪੱਤਰਕਾਰ, ਚੰਡੀਗੜ੍ਹ))

ਪਿੰਡ ਹਰਦੋਵਾਲ ਵਿੱਚ ਲੱਗੀ ਸੀ 2 ਕਰੋੜ ਦੀ ਬੋਲੀ, ਫਿਰ ਸਰਬ ਸੰਮਤੀ ਨਾਲ ਚੁਣਿਆ ਸਰਪੰਚ

ਬੀਤੇ ਦੋ ਦਿਨ ਪਹਿਲਾਂ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਖੁਰਦ ਕਲਾਂ ਵਿਖੇ ਆਪਣੇ ਆਪ ਨੂੰ ਭਾਜਪਾ ਦਾ ਸਮਰਥਕ ਦੱਸਣ ਵਾਲੇ ਆਤਮਾ ਸਿੰਘ ਨੇ ਪਿੰਡ ਦੇ ਲੋਕਾਂ ਵਿਚਾਲੇ ਅਤੇ ਹੋਰ ਧਿਰਾਂ ਸਾਹਮਣੇ 2 ਕਰੋੜ ਦੀ ਸਭ ਤੋਂ ਉੱਚੀ ਬੋਲੀ ਲਗਾਈ ਸੀ ਤੇ ਕਿਹਾ ਸੀ ਕਿ ਪਿਛਲੇ ਸਾਲ 50 ਲੱਖ ਦੀ ਬੋਲੀ ਲੱਗੀ ਸੀ ਤੇ ਫਿਰ ਉੱਚੀ ਬੋਲੀ ਲਾਉਣ ਵਾਲਾ ਸਰਪੰਚ ਚੁਣਿਆ ਗਿਆ ਸੀ। ਇਸ ਵਾਰ ਵੀ ਜੇਕਰ 2 ਕਰੋੜ ਤੋਂ ਉਪਰ ਕੋਈ ਬੋਲੀ ਨਹੀ ਲਗਾਏਗਾ ਤਾਂ ਭਾਜਪਾ ਦੀ ਹੀ ਪੰਚਾਇਤ ਬਣੇਗੀ।

Punjab Sarpanch bid Cases
ਬੋਲੀ ਲਗਾ ਕੇ ਸਰਪੰਚ ਚੁਣਨ ਵਾਲਿਆਂ ਦੀ ਖੈਰ ਨਹੀਂ ! (Etv Bharat (ਪੱਤਰਕਾਰ, ਚੰਡੀਗੜ੍ਹ))
Punjab Sarpanch bid Cases
ਪੰਚਾਇਤੀ ਚੋਣਾਂ (Etv Bharat)

ਆਮ ਆਦਮੀ ਪਾਰਟੀ ਵੱਲੋਂ ਬੀਬੀ ਜੋਤੀ ਨੂੰ ਸਿਰੋਪਾ ਪਾ ਕੇ ਬਣਾਇਆ ਸਰਪੰਚ

ਹਾਲਾਂਕਿ ਡੀਸੀ ਤੇ ਚੋਣ ਕਮਿਸ਼ਨ ਦੇ ਧਿਆਨ ਵਿੱਚ ਇਹ ਮਾਮਲਾ ਆਉਣ ਤੋਂ ਬਾਅਦ, ਪਿੰਡ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਡਾਇਰੈਕਟਰ ਚੰਨਣ ਸਿੰਘ ਖ਼ਾਲਸਾ ਦੇ ਨਜ਼ਦੀਕੀ ਸਾਥੀ ਤੇ ਆਮ ਆਦਮੀ ਪਾਰਟੀ ਦੇ ਜੁਝਾਰੂ ਵਰਕਰ ਸਰਵਣ ਸਿੰਘ ਦੇ ਧਰਮ ਪਤਨੀ ਬੀਬੀ ਜੋਤੀ ਨੂੰ ਪਿੰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਸਰਪੰਚ ਬਣਾ ਦਿੱਤਾ ਹੈ। ਆਮ ਆਦਮੀ ਪਾਰਟੀ ਤੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਵੱਲੋਂ ਪਿੰਡ ਹਰਦੋਰਵਾਲ ਖ਼ੁਰਦ ਵਾਸੀਆਂ ਦੀ ਚੰਗੀ ਸੋਚ ਸਦਕਾ ਚੁਣੀ ਗਈ ਸਰਪੰਚ ਬੀਬੀ ਜੋਤੀ ਨੂੰ ਸਿਰੋਪਾ ਪਾ ਕੇ ਸਰਪੰਚ ਬਣਨ ਉਤੇ ਵਧਾਈ ਦਿੱਤੀ ਗਈ।

Punjab Sarpanch bid Cases
ਪੰਚਾਇਤੀ ਚੋਣਾਂ (Etv Bharat)

ਇਨ੍ਹਾਂ ਪਿੰਡਾਂ ਵਿੱਚ ਲਾਈਆਂ ਗਈਆਂ ਬੋਲੀਆਂ

ਇਸ ਤੋਂ ਇਲਾਵਾ, ਬਠਿੰਡਾ ਦੀ ਤਹਿਸੀਲ ਤਲਵੰਡੀ ਸਾਬੋ ਦੇ ਪਿੰਡ ਸੁਖਲੱਦੀ ਵਿੱਚ 12 ਤੋਂ 14 ਕਨਾਲਾਂ ਜ਼ਮੀਨ ਦੇ ਕੇ ਸਰਪੰਚ ਚੁਣਿਆ ਗਿਆ। ਫਿਰ ਮਾਨਸਾ ਦੇ ਪਿੰਡ ਨੰਦਗੜ੍ਹ ਵਿੱਚ 25 ਲੱਖ ਦੀ ਬੋਲੀ ਲਗਾ ਕੇ ਸਰਪੰਚ ਚੁਣਨ ਦੀ ਖਬਰ ਸਾਹਮਣੇ ਆਈ। ਫਿਰ ਸ੍ਰੀ ਮੁਕਤਸਰ ਸਾਹਿਬ ਦੇ ਇੱਕ ਪਿੰਡ ਵਿੱਚ ਚਰਨਜੀਤ ਸਿੰਘ ਵਲੋਂ 50 ਲੱਖ ਦੀ ਰਕਮ ਜਮਾਂ ਕਰਵਾਇਆ ਗਿਆ ਜਿਸ ਚੋਂ 25 ਲੱਖ ਗੁਰੂ ਘਰ ਵਿੱਚ ਦੇਣ ਦੀ ਗੱਲ ਕਹੀ। ਇਸ ਤੋਂ ਬਾਅਦ ਇਕ ਹੋਰ ਵਿਅਕਤੀ ਬਿਕਰ ਸਿੰਘ ਵਲੋਂ 60 ਲੱਖ ਦੀ ਬੋਲੀ ਲਗਾ ਕੇ ਸਰਪੰਚੀ ਦੇ ਅਹੁਦੇ ਲਈ ਦਾਅਵੇਦਾਰੀ ਪੇਸ਼ ਕੀਤੀ।

ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਅਧੀਨ ਆਉਂਦੇ ਅਬਲੂ ਕੋਟਲੀ ਦੇ ਨੇੜਲੇ ਕੋਠੇ ਚੀਦਿਆ ਵਾਲੇ ਦੇ ਸਰਪੰਚ ਨੂੰ ਚੁਣਨ ਵਾਸਤੇ ਬੋਲੀ ਲੱਗੀ। ਬੋਲੀ ਦੀ ਰਕਮ, ਗੁਰਦੁਆਰਾ ਸਾਹਿਬ ਨੂੰ ਦੇਣ ਦਾ ਫੈਸਲਾ ਹੋਇਆ। ਜਿਸ ਵਿੱਚ ਵੱਡੇ ਜਿਮੀਦਾਰਾਂ ਨੇਂ ਇੱਕ-ਦੂਜੇ ਨਾਲੋਂ ਵੱਧ ਚੜ੍ਹ ਕੇ ਆਪਣੀ ਆਰਥਿਕ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਬੋਲੀ ਦੇ ਅੰਤ ਤੱਕ ਫੈਸਲਾ 35 ਲੱਖ, 50 ਹਜਾਰ ਵਿੱਚ ਕੀਤਾ ਗਿਆ ਸੀ।

Last Updated : Oct 1, 2024, 3:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.