ਰਾਮ ਰਹੀਮ ਦੀ ਪੈਰੋਲ 'ਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਤੰਜ, ਕਿਹਾ- ਕੋਝੀਆਂ ਹਰਕਤਾਂ ਨਾਲ ਭਾਜਪਾ ਲੈਣਾ ਚਾਹੁੰਦੀ ਹੈ ਸਿਆਸੀ ਲਾਹਾ - parole of Gurmeet Ram Rahim - PAROLE OF GURMEET RAM RAHIM
🎬 Watch Now: Feature Video
Published : Oct 2, 2024, 3:01 PM IST
ਅੰਮ੍ਰਿਤਸਰ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਣ 'ਤੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਉਸ ਨੂੰ ਪੈਰੋਲ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਚੋਣਾਂ ਕਾਰਨ ਭਾਜਪਾ ਜਾਣਬੁੱਝ ਕੇ ਉਸ ਨੂੰ ਪੈਰੋਲ ਦੇ ਰਹੀ ਹੈ ਅਤੇ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਆਗੂਆਂ ਨੂੰ ਇਹ ਮੁੱਦਾ ਉਠਾਉਣਾ ਚਾਹੀਦਾ ਹੈ। ਕੈਬਨਿਟ ਮੰਤਰੀ ਮੁਤਾਬਿਕ ਹਰਿਆਣਾ ਵਿੱਚ ਭਾਜਪਾ ਬੁਰੀ ਤਰ੍ਹਾਂ ਹਾਰ ਰਹੀ ਹੈ। ਭਾਜਾਪਾ ਭਾਵੇਂ ਰਾਮ ਰਹੀਮ ਨੂੰ ਪੈਰੋਲ ਲਗਾਤਾਰ ਦਿੰਦੀ ਰਹੇ ਪਰ ਫਿਰ ਵੀ ਭਾਰਤੀ ਜਨਤਾ ਪਾਰਟੀ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹਾਰਨ ਜਾ ਰਹੀ ਹੈ।