ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਚਰਚਾ 'ਤੇ ਬੋਲਦੇ ਹੋਏ ਇਸ਼ਾਰਿਆਂ ਰਾਹੀਂ ਨਹਿਰੂ-ਗਾਂਧੀ ਪਰਿਵਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਗਾਂਧੀ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਇਕੱਠੇ ਸਾਂਸਦ ਹੋਣ ਦਾ ਮੁੱਦਾ ਉਠਾਇਆ ਅਤੇ ਦੋਸ਼ ਲਾਇਆ ਕਿ ਕਾਂਗਰਸ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਅੰਤਰ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ''ਕੁਝ ਲੋਕਾਂ ਲਈ ਜਾਤ ਦੀ ਗੱਲ ਕਰਨਾ ਇਕ ਫੈਸ਼ਨ ਬਣ ਗਿਆ ਹੈ। ਪਿਛਲੇ 30 ਸਾਲਾਂ ਤੋਂ ਸਦਨ 'ਚ ਆ ਰਹੇ ਓਬੀਸੀ ਭਾਈਚਾਰੇ ਦੇ ਸੰਸਦ ਮੈਂਬਰ ਇਕਜੁੱਟ ਹੋ ਕੇ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣ ਦੀ ਮੰਗ ਕਰ ਰਹੇ ਸਨ। ਜਿੰਨ੍ਹਾਂ ਲੋਕਾਂ ਨੂੰ ਅੱਜ ਜਾਤੀਵਾਦ 'ਚ ਮਲਾਈ ਦਿਖ ਰਹੀ ਹੈ, ਉਨ੍ਹਾਂ ਲੋਕਾਂ ਨੂੰ ਉਸ ਸਮੇਂ ਓਬੀਸੀ ਦੀ ਯਾਦ ਨਹੀਂ ਆਈ। ਅਸੀਂ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ"।
#WATCH | PM Narendra Modi says, " for some people, speaking about caste is fashion. for the last 30 years, obc mps have been demanding that obc commission be granted constitutional status. those who see a benefit in casteism today did not think of the obc community back then. we… pic.twitter.com/3qBmyrRbOF
— ANI (@ANI) February 4, 2025
ਉਨ੍ਹਾਂ ਨੇ ਅੱਗੇ ਕਿਹਾ, "ਐਸਸੀ, ਐਸਟੀ ਅਤੇ ਓਬੀਸੀ ਨੂੰ ਹਰ ਖੇਤਰ ਵਿੱਚ ਵੱਧ ਤੋਂ ਵੱਧ ਮੌਕੇ ਮਿਲਣੇ ਚਾਹੀਦੇ ਹਨ – ਅਸੀਂ ਇਸ ਦਿਸ਼ਾ ਵਿੱਚ ਬਹੁਤ ਮਜ਼ਬੂਤੀ ਨਾਲ ਕੰਮ ਕੀਤਾ ਹੈ, ਮੈਂ ਇਸ ਸਦਨ ਦੇ ਜ਼ਰੀਏ ਨਾਗਰਿਕਾਂ ਦੇ ਸਾਹਮਣੇ ਇੱਕ ਮਹੱਤਵਪੂਰਨ ਸਵਾਲ ਰੱਖਦਾ ਹਾਂ – ਕੀ ਕਦੇ ਐਸਸੀ ਸਮਾਜ ਦੇ ਇੱਕ ਹੀ ਪਰਿਵਾਰ ਦੇ ਇੱਕ ਸਮੇਂ ਤਿੰਨ ਸੰਸਦ ਮੈਂਬਰ ਹੋਏ ਹਨ? ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਕੀ ਕਦੇ ST ਭਾਈਚਾਰੇ ਦੇ ਇੱਕ ਹੀ ਪਰਿਵਾਰ ਤੋਂ ਇੱਕ ਸਮੇਂ ਤਿੰਨ ਸੰਸਦ ਮੈਂਬਰ ਆਏ ਹਨ...ਉਨ੍ਹਾਂ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ"।
ਅਸੀਂ ਜ਼ਹਿਰ ਦੀ ਰਾਜਨੀਤੀ ਨਹੀਂ ਕਰਦੇ...
ਪੀਐਮ ਮੋਦੀ ਨੇ ਕਿਹਾ, ਅਸੀਂ ਸੰਵਿਧਾਨ ਦੀ ਭਾਵਨਾ ਦਾ ਪਾਲਣ ਕਰਦੇ ਹਾਂ, ਅਸੀਂ ਜ਼ਹਿਰ ਦੀ ਰਾਜਨੀਤੀ ਨਹੀਂ ਕਰਦੇ। ਅਸੀਂ ਦੇਸ਼ ਦੀ ਏਕਤਾ ਨੂੰ ਸਰਵਉੱਚ ਰੱਖਦੇ ਹਾਂ ਅਤੇ ਇਸ ਲਈ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ 'ਸਟੈਚੂ ਆਫ ਯੂਨਿਟੀ' ਬਣਾਉਂਦੇ ਹਾਂ, ਜੋ ਕਿ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਸੰਵਿਧਾਨ ਨੂੰ ਜਿਉਂਦੇ ਹਾਂ, ਇਸ ਲਈ ਅਸੀਂ ਇਸ ਸੋਚ ਨਾਲ ਅੱਗੇ ਵਧਦੇ ਹਾਂ। ਇਹ ਦੇਸ਼ ਦੀ ਬਦਕਿਸਮਤੀ ਹੈ ਕਿ ਅੱਜ ਕੱਲ੍ਹ ਕੁਝ ਲੋਕ ਖੁੱਲ੍ਹੇਆਮ ਸ਼ਹਿਰੀ ਨਕਸਲਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ... ਜੋ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ, ਉਹ ਨਾ ਤਾਂ ਸੰਵਿਧਾਨ ਨੂੰ ਸਮਝ ਸਕਦੇ ਹਨ ਅਤੇ ਨਾ ਹੀ ਦੇਸ਼ ਦੀ ਏਕਤਾ ਨੂੰ ਸਮਝ ਸਕਦੇ ਹਨ"।