ETV Bharat / state

ਮਾਸੂਮ ਜਿਹੇ ਬੱਚੇ ਦੇ ਦਿਮਾਗ 'ਚ ਵੇਖੋ ਕੀ ਖਿਚੜੀ ਪੱਕ ਰਹੀ ਸੀ? ਜਦੋਂ ਲੱਗਿਆ ਪਤਾ ਤਾਂ ਉੱਡ ਗਏ ਹੋਸ਼... - STUDENT CREATED DRAMA

10 ਸਾਲ ਦੇ ਬੱਚੇ ਨੇ ਪੁਲਿਸ ਨੂੰ ਵੀ ਚੱਕਰਾਂ 'ਚ ਪਾਇਆ।

STUDENT CREATED DRAMA
ਮਾਸੂਮ ਜਿਹੇ ਬੱਚੇ ਦੇ ਦਿਮਾਗ 'ਚ ਵੇਖੋ ਕੀ ਖਿਚੜੀ ਪੱਕ ਰਹੀ ਸੀ? (ETV Bharat)
author img

By ETV Bharat Punjabi Team

Published : Feb 4, 2025, 9:39 PM IST

ਰੋਪੜ: ਤੁਸੀਂ ਅਕਸਰ ਹੀ ਬੱਚਿਆਂ ਦੇ ਖੁਰਾਫਾਤੀ ਦਿਮਾਗ ਦੀਆਂ ਗੱਲਾਂ ਸੁਣਦੇ ਹੋ ਅਤੇ ਉਨ੍ਹਾਂ ਦੀਆਂ ਗੱਲਾਂ 'ਤੇ ਹੱਸਦੇ ਹੋ ਪਰ ਕਈ ਵਾਰ ਬੱਚਿਆਂ ਦੇ ਦਿਮਾਗ 'ਚ ਕੱਝ ਅਜਿਹਾ ਚੱਲ ਰਿਹਾ ਹੁੰਦਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਉਨ੍ਹਾਂ ਦੇ ਦਿਮਾਗ 'ਚ ਕੀ ਅਲੱਗ ਹੀ ਖਿਚੜੀ ਪੱਕਦੀ ਹੈ। ਉਹ ਆਪਣੀ ਗੱਲ ਨੂੰ ਮੰਨਵਾੳੇੁਣ ਲਈ ਕੀ-ਕੀ ਕਰ ਜਾਂਦੇ ਨੇ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਅਜਿਹਾ ਹੀ ਇੱਕ ਮਾਮਲਾ ਪਿੰਡ ਬਲਾਚੌਰ ਦੇ ਭੇਡਾਂ ਪ੍ਰਾਇਮਰੀ ਸਕੂਲ ਤੋਂ ਸਾਹਮਣੇ ਆਇਆ ਹੈ।

ਬੱਚੇ ਨੇ ਕੀ ਕੀਤਾ ਨਾਕਟ

ਦਰਅਸਲ ਬੱਚੇ ਨੇ ਆਪਣੇ ਹੀ ਅਗਵਾ ਹੋਣ ਦਾ ਨਾਟਕ ਰਚਿਆ। ਹਲਾਂਕਿ ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ ਨੇ ਕੁਝ ਸਮੇਂ ਵਿੱਚ ਹੀ ਇਸ ਅਗਵਾ ਕਾਂਡ ਨੂੰ ਹੱਲ ਕਰ ਲਿਆ। ਇਹ ਹੈਰਾਨ ਕਰਨ ਵਾਲੀ ਘਟਨਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੇਡਾਂ (ਮੰਡ) ਬਲਾਕ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸਾਹਮਣੇ ਆਈ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਸਕੂਲ ਵਿੱਚ ਪੜ੍ਹਦੇ ਕਰੀਬ 10 ਸਾਲ ਦੇ ਛੋਟੇ ਲੜਕੇ ਨੇ ਮੋਬਾਈਲ ਫੋਨ ਰਾਹੀਂ ਅਤੇ ਯੂਟਿਊਬ ਚੈਨਲਾਂ ਨੇ ਉਸ ਦੇ ਸਕੂਲ ਦੇ ਅਧਿਆਪਕਾਂ, ਇਲਾਕੇ ਦੇ ਲੋਕਾਂ ਅਤੇ ਹੋਰਾਂ ਨੂੰ ਅਗਵਾ ਕਰਨ ਦੀਆਂ ਝੂਠੀਆਂ ਕਹਾਣੀਆਂ ‘ਤੇ ਆਧਾਰਿਤ ਸਾਜ਼ਿਸ਼ ਰਚੀ। ਇਸ ਝੂਠੀ ਅਤੇ ਮਨਘੜਤ ਕਹਾਣੀ ਨੇ ਜ਼ਿਲ੍ਹੇ ਵਿੱਚ ਹਲਚਲ ਮਚਾ ਦਿੱਤੀ ਹੈ।

ਮਾਸੂਮ ਜਿਹੇ ਬੱਚੇ ਦੇ ਦਿਮਾਗ 'ਚ ਵੇਖੋ ਕੀ ਖਿਚੜੀ ਪੱਕ ਰਹੀ ਸੀ? (ETV Bharat)

ਅਗਵਾ ਹੋਣ ਦਾ ਸੱਚ

ਇਸ ਸਬੰਧੀ ਸਕੂਲ ਦੇ ਅਧਿਆਪਕ ਅਤੇ ਪਿੰਡ ਭੇਡੀਆਂ ਮੰਡ ਦੀ ਪੰਚਾਇਤ ਅਤੇ ਪਤਵੰਤਿਆਂ ਨੇ ਦੱਸਿਆ ਕਿ ਉਕਤ ਬੱਚੇ ਨੇ ਅਗਵਾ ਹੋਣ ਦਾ ਸਾਰਾ ਸਨਸਨੀਖੇਜ਼ ਮਾਮਲਾ ਅਧਿਆਪਕਾਂ ਦੇ ਧਿਆਨ ਵਿੱਚ ਲਿਆਂਦਾ ਹੈ। ਬੱਚੇ ਦੀ ਗੱਲਬਾਤ ਤੋਂ ਚਿੰਤਤ ਅਧਿਆਪਕਾਂ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਅਤੇ ਗ੍ਰਾਮ ਪੰਚਾਇਤ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਜਿਸ ‘ਤੇ ਪੰਚਾਇਤ ਅਤੇ ਵਿਭਾਗ ਦੇ ਅਧਿਕਾਰੀਆਂ ਨੇ ਤੁਰੰਤ ਥਾਣਾ ਕਾਠਗੜ੍ਹ ਨੂੰ ਘਟਨਾ ਦੀ ਸੂਚਨਾ ਦਿੱਤੀ। ਜਿਸ ਦੇ ਤਹਿਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਪੂਰਨ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਇਸ ਦੇ ਨਾਲ ਹੀ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਬਲਾਚੌਰ ਵੀ ਕੁਝ ਦੇਰ ਵਿੱਚ ਮੌਕੇ ’ਤੇ ਪਹੁੰਚ ਗਏ। ਜਦੋਂ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਨੇ ਇਸ ਅਗਵਾ ਕਾਂਡ ਬਾਰੇ ਬੱਚੇ ਦੀ ਪਿਆਰ ਨਾਲ ਕਾਊਂਸਲਿੰਗ ਕੀਤੀ ਅਤੇ ਉਸ ਨੂੰ ਸਾਰੀ ਘਟਨਾ ਬਾਰੇ ਵਿਸਥਾਰ ਨਾਲ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਉਸ ਨੂੰ ਅਗਵਾ ਦਾ ਡਰਾਮਾ ਫੇਸਬੁੱਕ ਅਤੇ ਯੂ-ਟਿਊਬ ਤੋਂ ਪਤਾ ਲੱਗਾ ਸੀ ਅਤੇ ਅੱਜ ਉਸ ਨੇ ਇਸ ਨੂੰ ਅੰਜਾਮ ਦਿੱਤਾ। ਉਸ ਨੇ ਅਗਵਾ ਦੀ ਘਟਨਾ ਬਾਰੇ ਦੱਸਿਆ ਅਤੇ ਫਿਲਮ ਦੇ ਸੀਨ ਅਨੁਸਾਰ ਇੱਕ ਮੋਟਰਸਾਈਕਲ ਸਵਾਰ ਨੇ ਸਕੂਲ ਦੇ ਬਾਹਰ ਆ ਕੇ ਆਪਣੀ ਜੇਬ ‘ਚੋਂ ਰੁਮਾਲ ਕੱਢ ਕੇ ਉਸ ‘ਤੇ ਕੋਈ ਚੀਜ਼ ਛਿੜਕ ਕੇ ਉਸ ਦਾ ਨੱਕ ਬੰਦ ਕਰ ਦਿੱਤਾ, ਜਿਸ ਕਾਰਨ ਉਸ ਨੇ ਬੇਹੋਸ਼ ਹੋ ਗਿਆ ਅਤੇ ਮੋਟਰਸਾਈਕਲ ਸਵਾਰ ਮੌਕੇ ਤੋਂ ਫਰਾਰ ਹੋ ਗਿਆ ।

ਬੱਚੇ ਨੇ ਕਿਉਂ ਕੀਤਾ ਨਾਟਕ

ਜਦੋਂ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਬਲਾਚੌਰ ਨੇ ਇਹ ਕਹਾਣੀ ਸੁਣੀ ਤਾਂ ਉਸ ਨੇ ਪਰਿਵਾਰ ਵਾਲਿਆਂ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਦੋਵੇਂ ਬੱਚੇ ਆਪਣੇ ਪਿਤਾ ਨਾਲ ਰਹਿੰਦੇ ਹਨ। ਇਨ੍ਹਾਂ ਬੱਚਿਆਂ ਦੀ ਮਾਂ ਨੇ ਦੁਬਾਰਾ ਵਿਆਹ ਕਰਵਾ ਕੇ ਉਨ੍ਹਾਂ ਨੂੰ ਇੱਥੇ ਛੱਡ ਦਿੱਤਾ ਹੈ। ਪੁਲਿਸ ਨੂੰ ਦੱਸਿਆ ਕਿ ਬੱਚੇ ਆਪਣੀ ਮਾਂ ਨਾਲ ਰਹਿਣਾ ਚਾਹੁੰਦੇ ਸਨ, ਜਿਸ ਕਾਰਨ ਅਗਵਾ ਦਾ ਇਹ ਸਾਰਾ ਡਰਾਮਾ ਕੀਤਾ ਡੀ.ਐਸ.ਪੀ ਬਲਾਚੌਰ ਨੇ ਬੱਚੇ ਦੇ ਪਰਿਵਾਰ ਅਤੇ ਪੰਚਾਇਤ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਉਕਤ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਕੋਲ ਭੇਜਿਆ ਜਾਵੇ, ਤਾਂ ਜੋ ਭਵਿੱਖ ਵਿੱਚ ਕੋਈ ਹੋਰ ਘਿਨਾਉਣੀ ਹਰਕਤ ਨਾ ਹੋ ਸਕੇ। ਇਸ ਸਬੰਧੀ ਸਾਰਾ ਸੱਚ ਸਾਹਮਣੇ ਆਉਣ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਅਤੇ ਪਿੰਡ ਭੇਡੀਆਂ ਮੰਡ ਦੀ ਪੰਚਾਇਤ ਨੇ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਬਲਾਚੌਰ ਅਤੇ ਇੰਸਪੈਕਟਰ ਪੂਰਨ ਸਿੰਘ ਦਾ ਧੰਨਵਾਦ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.