ਫਿਰੋਜ਼ਪੁਰ 'ਚ ਪੁੱਤਰਾਂ ਨੇ ਕੀਤਾ ਪਿਓ ਦਾ ਕਤਲ, ਤੇਜ਼ਧਾਰ ਹਥਿਆਰ ਨਾਲ ਵਾਰਦਾਤ ਨੂੰ ਦਿੱਤਾ ਅੰਜਾਮ - Sons killed father IN Ferozepur - SONS KILLED FATHER IN FEROZEPUR
🎬 Watch Now: Feature Video


Published : Oct 2, 2024, 7:01 PM IST
ਫਿਰੋਜ਼ਪੁਰ ਦੇ ਕਸਬਾ ਜੀਰਾ ਵਿੱਚ ਪੁੱਤਰਾਂ ਵੱਲੋਂ ਆਪਣੇ ਪਿਤਾ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਸਭ ਦੀ ਜਾਣਕਾਰੀ ਦਿੰਦੇ ਹੋਏ ਡਾਕਟਰ ਹਰਸ਼ ਵੱਲੋਂ ਦੱਸਿਆ ਗਿਆ ਕਿ ਸਿੰਘ ਸਭਾ ਰੋਡ ਗੁਰਦੁਆਰਾ ਦੇ ਨਜ਼ਦੀਕ ਗਲੀ ਵਿੱਚ ਰਹਿਣ ਵਾਲੇ ਰਸ਼ਪਾਲ ਸਿੰਘ ਦੇ ਪੁੱਤਰਾਂ ਵੱਲੋਂ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਜਖਮੀ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੁਆਢੀਆਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਡਾਕਟਰ ਮੁਤਾਬਿਕ ਉਨ੍ਹਾਂ ਨੇ ਜ਼ਖ਼ਮੀ ਨੂੰ ਬਚਾਉਣ ਲਈ ਪੂਰੀ ਵਾਹ ਲਈ ਪਰ ਤੇਜ਼ਧਾਰ ਹਥਿਆਰਾਂ ਨਾਲ ਲੱਗੇ ਡੂੰਘੇ ਕੱਟਾਂ ਕਾਰਣ ਖੂਨ ਜ਼ਿਆਦਾ ਨਿਕਲ ਗਿਆ ਅਤੇ ਸ਼ਖ਼ਸ ਦੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।