ਕੂੜੇ ਕਰਕਟ ਨੂੰ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਹੋਣ ਤੋਂ ਬਚਾਅ - ਵੱਡਾ ਜਾਨੀ ਮਾਲੀ ਨੁਕਸਾਨ
🎬 Watch Now: Feature Video
ਹੁਸ਼ਿਆਰਪੁਰ: ਗਰਮੀਆਂ ਦੇ ਮੌਸਮ ਵਿੱਚ ਅੱਗ ਦੀਆਂ ਘਟਨਾਵਾਂ 'ਚ ਵਾਧਾ ਹੁੰਦਾ ਹੈ ਸਭ ਨੂੰ ਪਤਾ ਹੈ ਪਰ ਇਸ ਦੇ ਬਾਵਜੂਦ ਕੁਝ ਲੋਕ ਕੂੜੇ ਕਰਕਟ ਨੂੰ ਅੱਗ ਲਗਾਉਣ ਤੋਂ ਬਾਜ਼ ਨਹੀਂ ਆਉਂਦੇ ਜਿਸ ਨਾਲ ਕਈ ਵਾਰ ਵੱਡਾ ਨੁਕਸਾਨ ਹੋ ਸਕਦਾ ਹੈ। ਕਈ ਵਾਰ ਅੱਗ ਦਾ ਅਜਿਹਾ ਕਹਿਰ ਬਰਸਦਾ ਹੈ ਕਿ ਵੱਡਾ ਜਾਨੀ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਹੁਸ਼ਿਆਰਪੁਰ ਦੇ ਕਚਹਿਰੀਆਂ ਦੇ ਬਿਲਕੁਲ ਨਾਲ ਮਾਹਿਲਪੁਰ ਅੱਡਾ ਵਿਖੇ ਜਿੱਥੇ ਇਕ ਢਾਬੇ ਦੇ ਬਿਲਕੁਲ ਨਾਲ ਦੀ ਗਲੀ ਵਿਚ ਅੱਜ ਇਕਦਮ ਅੱਗ ਭੜਕ ਗਈ ਪਰ ਫਾਇਰ ਬ੍ਰਿਗੇਡ ਮਹਿਕਮੇ ਦੇ ਕਰਮਚਾਰੀਆਂ ਦੀ ਫੁਰਤੀ ਸਦਕਾ ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ ਅਤੇ ਵੱਡਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ।