ਵਿਰਾਸਤੀ ਖੇਡ ਗੱਤਕਾ ਬਠਿੰਡਾ ਦੇ ਛੇ ਬੱਚਿਆਂ ਨੇ ਲਿਆ ਹਿੱਸਾ, ਤਿੰਨ ਨੇ ਜਿੱਤਿਆ ਗੋਲਡ ਮੈਡਲ - ਖੇਲੋ ਇੰਡੀਆ
🎬 Watch Now: Feature Video
ਬਠਿੰਡਾ: ਭਾਰਤ ਸਰਕਾਰ ਵੱਲੋਂ ਖੇਲੋ ਇੰਡੀਆ ਵਿੱਚ ਪੰਜਾਬ ਦੀ ਵਿਰਾਸਤੀ ਖੇਡ ਗੱਤਕਾ ਨੂੰ ਸ਼ਾਮਲ ਕਰਵਾਇਆ ਗਿਆ ਹੈ। ਇਸ ਤੋਂ ਬਾਅਦ ਪੰਚਕੂਲਾ ਵਿਖੇ ਕਰਵਾਈਆਂ ਗਈਆਂ ਖੇਡਾਂ ਦੌਰਾਨ ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਛੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਖੇਡ ਦੌਰਾਨ ਬਠਿੰਡਾ ਜ਼ਿਲ੍ਹੇ ਦੇ ਚਾਰ ਖਿਡਾਰੀਆਂ ਵੱਲੋਂ ਤਿੰਨ ਗੋਲਡ ਮੈਡਲ ਅਤੇ ਇਕ ਬਰਾਊਂਜ਼ ਮੈਡਲ ਜਿੱਤਿਆ ਗਿਆ। ਬਠਿੰਡਾ ਦੇ ਪਿੰਡ ਭੁਚੋ ਖੁਰਦ ਵਿਖੇ ਗੱਤਕਾ ਦੀ ਟ੍ਰੇਨਿੰਗ ਦੇਣ ਵਾਲੇ ਕੋਚ ਜਸਕਰਨ ਸਿੰਘ ਨੇ ਦੱਸਿਆ ਕਿ ਵਿਰਾਸਤੀ ਖੇਡ ਗੱਤਕਾ ਨੂੰ ਲੈ ਕੇ ਉਹ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਕੋਚਿੰਗ ਦੇ ਰਹੇ ਹਨ, ਪਰ ਪਿਛਲੇ ਦਿਨੀਂ ਖੇਲੋ ਇੰਡੀਆ ਵਿੱਚ ਗੱਤਕਾ ਦੀ ਖੇਡ ਨੂੰ ਸ਼ਾਮਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਵਿਦਿਆਰਥੀਆਂ ਵੱਲੋਂ ਇਸ ਖੇਡ ਵਿੱਚ ਭਾਗ ਲਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਨ੍ਹਾਂ ਬੱਚਿਆਂ ਨੂੰ ਨੈਸ਼ਨਲ ਗੇਮ ਅਤੇ ਓਲੰਪੀਅਨ ਗੇਮਜ਼ ਵਿੱਚ ਸ਼ਾਮਲ ਕਰੇ ਤਾਂ ਸਾਡੇ ਇਹ ਵਿਦਿਆਰਥੀ ਵੱਡੀ ਪੱਧਰ ’ਤੇ ਭਾਰਤ ਦਾ ਨਾਂ ਰੌਸ਼ਨ ਕਰਨਗੇ।
Last Updated : Jun 11, 2022, 4:34 PM IST