ਸਿੱਧੂ ਕਤਲਕਾਂਡ : 7 ਸ਼ੱਕੀਆਂ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ - sidhu moose wala murder
🎬 Watch Now: Feature Video
ਮਾਨਸਾ: ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਸੀਸੀਟੀਵੀ 'ਚ ਨਜ਼ਰ ਆ ਰਿਹਾ ਹੈ ਕਿ ਮਾਨਸਾ 'ਚ ਕਿਸੇ ਢਾਬੇ 'ਤੇ 7 ਵਿਅਕਤੀ ਸਵੇਰੇ ਨਾਸ਼ਤਾ ਕਰ ਰਹੇ ਸਨ। ਸ਼ੱਕ ਦੀ ਸੂਈ ਉਨ੍ਹਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ ਅਤੇ ਪੁਲਿਸ ਸੀਸੀਟੀਵੀ ਦੇ ਆਧਾਰ 'ਤੇ ਕਾਤਲਾਂ ਦੀ ਭਾਲ ਕਰ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਕੁਝ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਮਾਨਸਾ ਵਿੱਚ ਸੋਗ ਦੀ ਲਹਿਰ ਹੈ।