ਸ਼ੈਲਰ ਮਾਲਕਾਂ ਨੇ ਫੂਡ ਕਾਰਪੋਰੇਸ਼ਨ ਗੋਦਾਮਾਂ ਦੇ ਬਾਹਰ ਦਿੱਤਾ ਧਰਨਾ, ਕੀਤੀ ਇਹ ਮੰਗ
🎬 Watch Now: Feature Video
ਮਾਨਸਾ: ਜ਼ਿਲ੍ਹੇ ’ਚ ਸ਼ੈੱਲਰਾਂ ਵਿੱਚੋਂ ਚੌਲ ਨਾ ਚੁੱਕੇ ਜਾਣ ਦੇ ਰੋਸ ਵਜੋਂ ਸ਼ੈਲਰ ਮਾਲਕਾਂ ਵੱਲੋਂ ਫੂਡ ਕਾਰਪੋਰੇਸ਼ਨ ਗੋਦਾਮਾਂ ਦੇ ਬਾਹਰ ਧਰਨਾ ਲਗਾ ਕੇ ਨਾਅਰੇਬਾਜ਼ੀ ਕੀਤੀ ਗਈ। ਸ਼ੈਲਰ ਮਾਲਕਾਂ ਦਾ ਕਹਿਣਾ ਹੈ ਕਿ ਸ਼ੈੱਲਰਾਂ ਦੇ ਵਿਚ ਪਿਆ ਚੌਲ ਸੁੱਕ ਰਿਹਾ ਹੈ ਜਿਸ ਕਾਰਨ ਉਨ੍ਹਾਂ ਦਾ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ਦਾ ਤੁਰੰਤ ਹੱਲ ਕਰਵਾ ਕੇ ਸਾਡੀ ਸ਼ੈਲਰਾਂ ਵਿਚ ਪਿਆ ਚੌਲ ਚੁਕਵਾਇਆ ਜਾਵੇ। ਸ਼ੈਲਰ ਮਾਲਕਾਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਇਸ ਮਸਲੇ ਦਾ ਹੱਲ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਦੇ ਵਿਚ ਪ੍ਰਦਰਸ਼ਨ ਹੋਰ ਵੀ ਤੇਜ਼ ਹੋਵੇਗਾ।