ਲੁਧਿਆਣਾ : ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਬੀਤੇ ਦਿਨੀ ਨੋਟ ਖਿਲਾਰ ਕੇ ਡਰਾਮਾ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਹੋਟਲ ਰੋਇਲ ਕਰਾਉਣ ਕਮਰਾ ਨੰਬਰ 103 ਅਤੇ 104 ਦੇ ਵਿੱਚ ਦੀਪਕ ਆਨੰਦ ਅਤੇ ਕੁਝ ਹੋਰ ਮੁਲਜ਼ਮ ਜੋ ਕਿ 10 ਤੋਂ 12 ਵਿਅਕਤੀ ਸਾਨੂੰ ਉੱਥੇ ਬੈਠ ਕੇ ਜੂਆ ਖੇਡ ਰਹੇ ਸਨ। ਪੁਲਿਸ ਨੇ ਸਰਾਭਾ ਨਗਰ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਸੀ।
ਮਸਲਾ 50 ਹਜਾਰ ਰੁਪਏ ਦਾ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏਡੀਸੀਪੀ ਰਮਨਦੀਪ ਭੁੱਲਰ ਨੇ ਕਿਹਾ ਕਿ ਮੁਲਜ਼ਮ ਨੇ ਇਸ ਸਬੰਧੀ ਹਸਪਤਾਲ ਅੱਗੇ ਡਰਾਮਾ ਵੀ ਕੀਤਾ ਸੀ ਅਤੇ ਇਹ ਦਾਅਵਾ ਕੀਤਾ ਸੀ ਕਿ ਉਸ ਦੇ 7 ਲੱਖ ਰੁਪਏ ਜੂਆ ਵਿਚ ਹਾਰ ਗਿਆ ਜਾਂ ਫਿਰ ਉਸ ਤੋਂ ਲੁੱਟ ਹੋ ਗਈ। ਜਦੋਂ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਵੈਰੀਫਾਈ ਕੀਤਾ ਤਾਂ ਮਸਲਾ 50 ਹਜਾਰ ਰੁਪਏ ਦਾ ਸੀ। ਏਡੀਸੀਪੀ ਨੇ ਦੱਸਿਆ ਕਿ ਉਹ 50,000 ਆਪਣੇ ਜੂਏ ਦੇ ਵਿੱਚ ਹਾਰ ਗਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਆ ਕੇ ਇਹ ਸਾਰਾ ਡਰਾਮਾ ਸਿਵਲ ਹਸਪਤਾਲ ਦੇ ਵਿੱਚ ਕੀਤਾ। ਏਡੀਸੀਪੀ ਨੇ ਕਿਹਾ ਕਿ 10 ਤੋਂ 12 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਕੈਸ਼ ਵੀ ਬਰਾਮਦ ਕੀਤਾ ਗਿਆ ਹੈ।
353 ਅਤੇ 186 ਦੇ ਤਹਿਤ ਵੀ ਮਾਮਲਾ ਦਰਜ
ਏਡੀਸੀਪੀ ਰਮਨਦੀਪ ਭੁੱਲਰ ਨੇ ਕਿਹਾ ਕਿ ਜਿਸ ਦੀਪਕ ਨੇ ਆ ਕੇ ਹਸਪਤਾਲ ਵਿੱਚ ਹੰਗਾਮਾ ਕੀਤਾ ਹੈ। ਉਸ 'ਤੇ ਪਹਿਲਾਂ ਵੀ ਦੋ ਮਾਮਲੇ ਦਰਜ ਹਨ, ਇੱਕ ਮਾਮਲਾ ਰਾਜਪੁਰਾ ਦੇ ਵਿੱਚ ਦਰਜ ਹੈ। ਇਸ ਤੋਂ ਇਲਾਵਾ 2017 ਦਾ ਇੱਕ ਐਕਸਾਈਜ਼ ਦੇ ਵਿੱਚ ਵੀ ਮੁਲਜ਼ਮ 'ਤੇ ਮਾਮਲਾ ਦਰਜ ਹੈ। 353 ਅਤੇ 186 ਦੇ ਤਹਿਤ ਵੀ ਮਾਮਲਾ ਦਰਜ ਹੈ। ਉਨ੍ਹਾਂ ਨੇ ਕਿਹਾ ਇੱਥੋਂ ਤੱਕ ਕਿ 307 ਦਾ ਮੁਕੱਦਮਾ ਵੀ ਮੁਲਜ਼ਮ 'ਤੇ ਦਰਜ ਹੈ।
ਤਿੰਨ ਮੁਲਜ਼ਮਾਂ ਨੂੰ ਇਸ ਕੇਸ ਵਿੱਚ ਗ੍ਰਿਫਤਾਰ
ਏਡੀਸੀਪੀ ਰਮਨਦੀਪ ਭੁੱਲਰ ਨੇ ਕਿਹਾ ਕਿ ਇਹ ਰਲ ਮਿਲ ਕੇ ਜੂਆ ਖੇਡ ਰਹੇ ਸਨ ਅਤੇ ਜੂਏ ਵਿੱਚ ਹਾਰਨ ਤੋਂ ਬਾਅਦ ਉਨ੍ਹਾਂ ਨੇ ਇਹ ਸਭ ਕੁਝ ਕਿਹਾ। ਏਡੀਸੀਪੀ ਨੇ ਕਿਹਾ ਕਿ ਸਾਡੇ ਸਰਾਭਾ ਨਗਰ ਦੇ ਐਸਐਚਓ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਇਸ ਕੇਸ ਦੇ ਵਿੱਚ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।