ਝੋਨੇ ਦੀ ਲਵਾਈ ਨੂੰ ਲੈ ਕੇ ਮਜ਼ਦੂਰਾਂ ਵੱਲੋਂ ਰੇਟ ਤੈਅ - ਮਜਦੂਰਾਂ ਨੇ ਲਿਖਤੀ ਮਤਾ ਪਾਇਆ
🎬 Watch Now: Feature Video
ਬਠਿੰਡਾ: ਜ਼ਿਲ੍ਹੇ ਦੇ ਪਿੰਡ ਬੱਲੂਆਣਾ ਦੀ ਧਰਮਸਾਲਾ ਵਿੱਚ ਮਜ਼ਦੂਰਾਂ ਦਾ ਵੱਡਾ ਇਕੱਠ ਹੋਇਆ ,ਜਿਸ ਵਿੱਚ ਮਜਦੂਰਾਂ ਨੇ ਲਿਖਤੀ ਮਤਾ ਪਾਇਆ। ਇਸ ਮਤੇ ਵਿੱਚ ,ਬਾਸਮਤੀ ਝੋਨੇ ਦੀ ਲਵਾਈ ਦਾ ਰੇਟ ਪ੍ਰਤੀ ਏਕੜ ਅੱਠ ਹਜ਼ਾਰ, ਦੂਜੇ ਝੋਨੇ ਦੀ ਲਵਾਈ ਪ੍ਰਤੀ ਏਕੜ ਛੇ ਹਜ਼ਾਰ ਰੁਪਏ ਤੈਅ ਕੀਤਾ। ਇਸ ਦੇ ਨਾਲ ਹੀ ਪਿੰਡ ਵਿੱਚ ਮਜ਼ਦੂਰ ਦੀ ਦਿਹਾੜੀ ਪੰਜ ਸੌ ਰੁਪਏ, ਮਿਸਤਰੀ ਦੀ ਦਿਹਾੜੀ ਸੱਤ ਸੌ ਰੁਪਏ, ਜਦਕਿ ਔਰਤਾਂ ਦੀ ਦਿਹਾੜੀ ਚਾਰ ਸੌ ਰੁਪਏ ਕਰਨ ਦਾ ਮਤਾ ਪਾਇਆ ਹੈ। ਇਸਦੇ ਨਾਲ ਹੀ ਜੇਕਰ ਪਿੰਡ ਦਾ ਜ਼ਿਮੀਂਦਾਰ ਝੋਨੇ ਦੀ ਲਵਾਈ ਲਈ ਬਾਹਰੋਂ ਮਜ਼ਦੂਰ ਲਿਆਉਂਦਾ ਹੈ, ਤਾਂ ਉਨ੍ਹਾਂ ਉੱਪਰ ਵੀ ਸਖ਼ਤ ਐਕਸ਼ਨ ਲੈਣ ਦੀ ਗੱਲ ਵੀ ਮਜ਼ਦੂਰਾਂ ਵੱਲੋਂ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਦਾ ਮਜ਼ਦੂਰ ਆਪਣੇ ਪਿੰਡ ਜਾਂ ਬਾਹਰ ਪਿੰਡਾਂ ਵਿੱਚ ਜਾ ਕੇ ਘੱਟ ਰੇਟ ’ਤੇ ਝੋਨਾ ਲਾਉਂਦਾ ਹੈ ਤਾਂ ਉਸ ਉੱਪਰ ਦਸ ਹਜ਼ਾਰ ਰੁਪਏ ਜੁਰਮਾਨਾ ਅਤੇ ਜੇਕਰ ਕੋਈ ਘੱਟ ਰੇਟ ਬਾਰੇ ਮਜ਼ਦੂਰਾਂ ਦੀ ਬਣੀ ਕਮੇਟੀ ਨੂੰ ਦੱਸਦਾ ਹੈ ਤਾਂ ਉਸ ਨੂੰ ਪੰਜ ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ।