ਮੀਂਹ ਕਾਰਨ ਬਠਿੰਡਾ ਦੇ ਕਈ ਇਲਾਕਿਆਂ 'ਚ ਭਰਿਆ ਪਾਣੀ - ਮੀਂਹ ਝੋਨੇ ਦੀ ਫਸਲ ਵਾਸਤੇ ਕਾਫੀ ਲਾਹੇਵੰਦ ਸਾਬਿਤ
🎬 Watch Now: Feature Video
ਬਠਿੰਡਾ: ਪਿਛਲੇ 24 ਘੰਟਿਆਂ ਦੇ ਦੌਰਾਨ ਰੁਕ ਰੁਕ ਕੇ ਹੋ ਰਹੇ ਮੀਂਹ ਕਾਰਨ ਬਠਿੰਡਾ ਦੇ ਕੁਝ ਇਲਾਕਿਆਂ ਵਿੱਚ ਪਾਣੀ ਜਮ੍ਹਾਂ ਹੋ ਗਿਆ ਹੈ। ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ ਮੌਸਮ ਵਿਗਿਆਨੀ ਡਾ ਰਾਜ ਕੁਮਾਰ ਨੇ ਦੱਸਿਆ ਕਿ ਮੌਸਮ ਦੀ ਜਾਣਕਾਰੀ ਬਠਿੰਡਾ ਜ਼ਿਲ੍ਹਾ ਦੇ ਕਿਸਾਨਾਂ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵਰਖਾ ਝੋਨੇ ਦੀ ਫਸਲ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ, ਜੇਕਰ ਬਾਰਿਸ਼ ਦੇ ਨਾਲ ਤੇਜ਼ ਹਵਾ ਚੱਲਦੀ ਰਹੀ ਤਾਂ ਉਸ ਦਾ ਨੁਕਸਾਨ ਨਰਮੇ ਉੱਤੇ ਜ਼ਰੂਰ ਪੈ ਸਕਦਾ ਹੈ।