ਪੰਜਾਬ ਰੋਡਵੇਜ਼ ਨੇ ਦੁਕਾਨਦਾਰਾਂ ਤੋਂ ਕੇਸ ਜਿੱਤਣ ਦੇ ਬਾਅਦ ਦੁਕਾਨਾਂ ਉੱਤੇ ਕੀਤਾ ਕਬਜ਼ਾ - ਪੰਜਾਬ ਰੋਡਵੇਜ਼ ਨੇ ਦੁਕਾਨਾਂ ਤੇ ਕਬਜ਼ਾ ਲਿਆ

🎬 Watch Now: Feature Video

thumbnail

By

Published : Oct 11, 2022, 3:23 PM IST

ਸ੍ਰੀ ਅਨੰਦਪੁਰ ਸਾਹਿਬ: ਪਿਛਲੇ ਲਗਭਗ 5 ਸਾਲ ਤੋਂ ਅਨੰਦਪੁਰ ਸਾਹਿਬ ਬੱਸ ਸਟੈਂਡ Sri Anandpur Sahib Bus Stand ਉੱਤੇ ਬਣੀਆਂ ਦੁਕਾਨਾਂ ਰੂਪਨਗਰ ਡੀਪੂ ਵਲੋਂ 6900 ਰੁਪਏ ਮਹੀਨਾ ਕਿਰਾਏ ਪਰ ਦਿੱਤੀਆਂ ਹੋਈਆਂ ਸਨ, ਪਰ ਦੁਕਾਨਦਾਰਾਂ ਵਲੋਂ ਕਿਰਾਇਆ ਨਹੀਂ ਦਿੱਤਾ ਜਾ ਰਿਹਾ ਸੀ। ਜਿਸ ਕਰਕੇ ਮਹਿਕਮੇ ਵਲੋਂ ਪੀ.ਪੀ ਐਕਟ ਅਧੀਨ ਕੇਸ ਕੀਤਾ ਹੋਇਆ ਸੀ, ਜਿਸ ਤਹਿਤ ਡਿਊਟੀ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਅਤੇ ਕਾਨੂੰਨਗੋ, ਪਟਵਾਰੀ, ਜੀ.ਐਮ ਰੋਡਵੇਜ਼, ਐਸ ਡੀਓ ਰੋਡਵੇਜ਼ ਅਤੇ ਪੁਲਿਸ ਦੀ ਨਿਗਰਾਨੀ ਵਿਚ ਦੁਕਾਨਾਂ ਦੇ ਤਾਲੇ ਤੋੜ ਕੇ ਸਮਾਨ ਦੀ ਗਿਣਤੀ ਕੀਤੀ ਗਈ। ਦੁਕਾਨਾਂ ਨੂੰ ਨਵੇਂ ਤਾਲੇ ਲਗਾ ਕੇ ਪੰਜਾਬ ਰੋਡਵੇਜ਼ Punjab Roadways ਨੇ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ। ਇਸ ਦੌਰਾਨ ਕੋਈ ਵੀ ਦੁਕਾਨਦਾਰ ਮੌਕੇ ਪਰ ਹਾਜ਼ਰ ਨਹੀਂ ਸੀ। ਇਸ ਦੌਰਾਨ ਜੀ.ਐਮ ਰੋਡਵੇਜ਼ ਨੇ ਕਿਹਾ ਕਿ ਬਕਾਇਆ ਰਕਮ ਦੀ ਵਸੂਲੀ ਕਾਨੂੰਨੀ ਪ੍ਰਕਿਰਿਆ ਨਾਲ ਹਾਸਲ ਕੀਤੀ ਜਾਵੇਗੀ ਅਤੇ ਦੁਆਰਾ ਬੋਲੀ ਕਰਕੇ ਦੁਕਾਨਾਂ ਕਿਰਾਏ ਉੱਤੇ ਦਿੱਤੀਆਂ ਜਾਣਗੀਆਂ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.