ਨਸ਼ੇ ਦੇ ਵਿਰੋਧ ‘ਚ ਪੰਜਾਬ ਪੁਲਿਸ ਦੀ ਮਾਨਸਾ ‘ਚ ਰੈਲੀ - ਮਾਨਸਾ ਕੈਂਚੀਆਂ
🎬 Watch Now: Feature Video

ਮਾਨਸਾ: ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ (International Anti-Drug Day) ਮੌਕੇ ਮਾਨਸਾ ‘ਚ ਪੰਜਾਬ ਪੁਲਿਸ (Punjab Police) ਵੱਲੋਂ ਰੈਲੀ ਕੀਤੀ ਗਈ। ਐੱਸ.ਐੱਸ.ਪੀ. ਡਾ. ਨਰਿੰਦਰ ਭਾਰਗਵ ਦੀ ਅਗਵਾਈ ਵਿੱਚ ਇਹ ਰੈਲੀ ਮਾਨਸਾ ਕੈਂਚੀਆਂ ਤੋਂ ਬੱਸ ਸੈਂਟਡ ਚੌਂਕ ਤੱਕ ਕੱਢੀ ਗਈ। ਇਸ ਰੈਲੀ ਜ਼ਰੀਏ ਪੁਲਿਸ ਨੇ ਲੋਕਾਂ ਨੂੰ ਨਸ਼ੇ ਬਾਰੇ ਜਾਗਰੂਕ ਕੀਤਾ। ਐੱਸ.ਪੀ ਤੇ ਡੀ.ਐੱਸ.ਪੀ ਵੱਲੋਂ ਹਰੀ ਝੰਡੀ ਦੇ ਕੇ ਰੈਲੀ ਨੂੰ ਰਵਾਨਾ ਕੀਤਾ ਗਿਆ ਸੀ। ਡੀ.ਐੱਸ.ਪੀ. ਹਰਜਿੰਦਰ ਸਿੰਘ ਗਿੱਲ ਨੇ ਕਿਹਾ, ਕਿ ਨਸ਼ਾ ਇੱਕ ਬਹੁਤ ਖਤਰਨਾਕ ਬਿਮਾਰੀ ਹੈ। ਜੋ ਨਸ਼ੇ ਦੇ ਆਦੀ ਦੇ ਨਾਲ-ਨਾਲ ਉਸ ਦੇ ਪਰਿਵਾਰ ਨੂੰ ਵੀ ਬਰਬਾਦ ਕਰ ਦਿੰਦੀ ਹੈ। ਸਮਾਜ ਸੇਵੀ ਸਰਦਾਰ ਰੂਪ ਸਿੰਘ ਅਤੇ ਨੌਜਵਾਨ ਸੁਖਚੈਨ ਸ਼ਰਮਾ ਨੇ ਕਿਹਾ, ਕਿ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਪੁਲਿਸ ਵੱਲੋਂ ਇੱਕ ਚੰਗਾ ਉਪਰਾਲਾ ਕੀਤਾ ਗਿਆ ਹੈ।