ਪੰਜਾਬ ਪੁਲਿਸ ਅਤੇ ਐਕਸਾਈਜ਼ ਵਿਭਾਗ ਐਕਸ਼ਨ ’ਚ, 7 ਹਜ਼ਾਰ 600 ਕਿਲੋ ਲਾਹਣ ਸਣੇ ਇਕ ਕਾਬੂ - ਵੱਡੇ ਪੱਧਰ ਤੇ ਵੱਖ ਵੱਖ ਘਰਾਂ ਅੰਦਰ ਛਾਪੇਮਾਰੀ
🎬 Watch Now: Feature Video
ਅੰਮ੍ਰਿਤਸਰ: ਜ਼ਿਲ੍ਹੇ ’ਚ ਪੁਲਿਸ ਥਾਣਾ ਲੋਪੋਕੇ ਅਧਿਨ ਆਉਂਦੇ ਪਿੰਡ ਖਿਆਲਾ ’ਚ ਪੰਜਾਬ ਪੁਲਿਸ ਅਤੇ ਐਕਸਾਈਜ ਵਿਭਾਗ ਵਲੋਂ ਸਾਂਝੇ ਤੌਰ ਤੇ ਵੱਡੇ ਪੱਧਰ ਤੇ ਵੱਖ ਵੱਖ ਘਰਾਂ ਅੰਦਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਵੱਡੇ ਪੱਧਰ ’ਤੇ ਸ਼ਰਾਬ ਦਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ 7 ਹਜ਼ਾਰ 600 ਕਿਲੋ ਲਾਹਨ, 58 ਡਰੰਮਾਂ ਅਤੇ ਹੋਰ ਸ਼ਰਾਬ ਬਣਾਉਣ ਵਾਲੇ ਸਾਮਾਨ ਸਮੇਤ ਕਾਬੂ ਕੀਤਾ ਗਿਆ। ਇਸ ਸਬੰਧੀ ਐਸਐਚਓ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਪਿੰਡ ਖਿਆਲਾ ਅੰਦਰ ਸ਼ਰਾਬ ਦਾ ਧੰਦਾ ਕਰਨ ਵਾਲੇ ਵੱਖ-ਵੱਖ ਘਰਾਂ ਅੰਦਰ ਰੇਡ ਕੀਤੀ ਗਈ ਹੈ। ਜਿੱਥੋਂ ਵੱਡੇ ਪੱਧਰ ’ਤੇ ਸ਼ਰਾਬ ਬਣਾਉਣ ਵਾਲਾ ਸਾਮਾਨ ਲਾਹਣ ਅਤੇ ਡਰੰਮ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ ’ਤੇ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਦਰਜ ਹਨ।