ਕਿਸਾਨਾਂ ਦੇ ਹੱਕ ਵਿੱਚ ਨਹੀਂ ਪੰਜਾਬ ਦਾ ਬਜਟ: ਪ੍ਰੋ.ਗਿਆਨ ਸਿੰਘ
🎬 Watch Now: Feature Video
ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਆਪਣਾ ਤੀਸਰਾ ਬਜਟ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪੇਸ਼ ਕੀਤਾ। ਇਸ ਬਜਟ ਬਾਰੇ ਸੇਵਾਮੁਕਤ ਪ੍ਰੋਫੈਸਰ ਗਿਆਨ ਸਿੰਘ ਨੇ ਕਿਹਾ ਕਿ ਇਸ ਬਜਟ ਵਿੱਚ ਖੇਤੀਬਾੜੀ ਲਈ ਕੁਝ ਖ਼ਾਸ ਨਹੀ ਰੱਖਿਆ ਗਿਆ। ਇਸ ਬਜਟ ਨਾਲ ਲੋਕਾਂ ਪੱਲੇ ਨਿਰਾਸ਼ਤਾ ਹੀ ਪਈ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਬਣਨ ਤੋਂ ਪਹਿਲਾ ਕੈਪਟਨ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਕਿਸਾਨਾਂ ਦੇ ਕਰਜ਼ੇ ਮਾਅਫ ਕਰ ਦਿੱਤੇ ਜਾਣਗੇ ਪਰ ਅਜਿਹਾ ਕੁਝ ਨਹੀ ਹੋਇਆ। ਕਿਸਾਨ ਅਤੇ ਮਜ਼ਦੂਰ ਲਗਾਤਾਰ ਖੁਦਕੁਸ਼ੀ ਕਰ ਰਹੇ ਹਨ ਤੇ ਇਸ ਬਜਟ ਵਿੱਚ ਵੀ ਕਿਸਾਨਾਂ ਲਈ ਬਹੁਤ ਥੋੜੀ ਰਕਮ ਰੱਖੀ ਗਈ ਹੈ।