ਪੁਲਿਸ ਨੇ ਔਰਤ ਤੋਂ 7.5 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ - ਪੁਲਿਸ ਨੇ ਔਰਤ ਤੋਂ 7 5 ਕਰੋੜ ਰੁਪਏ ਦੀ ਹੈਰੋਇਨ ਕੀਤੀ ਬਰਾਮਦ
🎬 Watch Now: Feature Video
ਮੋਹਾਲੀ: ਮੁਬਾਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਲਗਾਏ ਨਾਕੇ ਦੌਰਾਨ ਇੱਕ ਔਰਤ ਕੋਲੋਂ 7.5 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਪਤਾ ਲੱਗਾ ਕਿ ਪਿੰਡ ਸਲੀਮਪੁਰ ਥਾਣਾ ਜਗਰਾਉਂ ਦੀ ਰਹਿਣ ਵਾਲੀ ਇੱਕ 60 ਸਾਲਾ ਔਰਤ ਦੇ ਗਲੇ 'ਚ ਕਾਲੇ ਰੰਗ ਦਾ ਬੈਗ ਪਾਇਆ ਹੋਇਆ ਸੀ ਤੇ ਜਦੋਂ ਉਸ ਨੂੰ ਨਾਕੇ ਦੌਰਾਨ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ ਔਰਤ ਕੋਲੋਂ 1 ਕਿਲੋ 500 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸ ਦੀ ਬਾਜ਼ਾਰੀ ਕੀਮਤ 7.5 ਕਰੋੜ ਦੱਸੀ ਜਾ ਰਹੀ ਹੈ। ਡੀਐਸਪੀ ਨੇ ਦੱਸਿਆ ਕਿ ਇਸ ਔਰਤ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ ਕਿ ਇਹ ਹੈਰੋਇਨ ਔਰਤ ਨੂੰ ਕਿਸ ਨੇ ਦਿੱਤੀ ਹੈ ਅਤੇ ਉਹ ਕਿੱਥੇ ਲੈ ਕੇ ਜਾਣੀ ਸੀ ਇਹ ਸਾਰੀ ਜਾਣਕਾਰੀ ਰਿਮਾਂਡ ਮਿਲਣ ਤੋਂ ਬਾਅਦ ਹੀ ਮਿਲੇਗੀ।