ਘੱਲੂਘਾਰਾ ਦਿਵਸ 'ਤੇ ਪੁਲਿਸ ਮੁਸ਼ਤੈਦ - ਨਜ਼ਰਬੰਦ
🎬 Watch Now: Feature Video
ਲੁਧਿਆਣਾ: ਘੱਲੂਘਾਰਾ ਦਿਵਸ ਨੂੰ ਲੈ ਕੇ ਪੰਜਾਬ ਪੁਲਿਸ ਪੂਰੀ ਮੁਸਤੈਦ ਨਜ਼ਰ ਆ ਰਹੀ ਹੈ। ਲੁਧਿਆਣਾ ਵਿੱਚ ਖ਼ਾਸ ਤੌਰ ‘ਤੇ ਨਾਕਾਬੰਦੀ ਕੀਤੀ ਗਈ। ਇਸ ਸਬੰਧੀ ਸਬ ਇੰਸਪੈਕਟਰ ਬਲਵਿੰਦਰਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ, ਤਾਂ ਉਨ੍ਹਾਂ ਕਿਹਾ,ਕਿ ਪੁਲਿਸ ਘੱਲੂਘਾਰਾ ਦਿਵਸ ਨੂੰ ਲੈਕੇ ਪੁੂਰੀ ਤਰ੍ਹਾਂ ਮੁਸਤੈਦ ਹੈ। ਪੁੁਲਿਸ ਨੇ ਖ਼ਾਸ ਤੌਰ ‘ਤੇ ਗਰਮ ਖਿਆਲੀ ਸਿੱਖ ਲੀਡਰਾਂ ਤੇ ਸ਼ਿਵ ਸੈਨਾ ਆਗੂਆਂ ਨਜ਼ਰਬੰਦ ਕੀਤਾ ਹੈ। ਇਨ੍ਹਾਂ ਦੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਵੀ ਪੁਲਿਸ ਵੱਲੋਂ ਖ਼ਾਸ ਨਜ਼ਰ ਰੱਖੀ ਗਈ ਹੈ। ਤਾਂ ਜੋ ਕਿਸੇ ਵੀ ਪ੍ਰਕਾਰ ਦੀ ਕੋਈ ਘਟਨਾ ਨਾ ਵਾਪਰ ਸਕੇ। ਪੁਲਿਸ ਵੱਲੋਂ ਸ਼ਿਵ ਸੈਨਾ ਦੇ ਦਫ਼ਤਰਾਂ ਤੇ ਰਿਹਾਇਸ਼ ਉੱਤੇ ਖ਼ਾਸ ਤੌਰ ‘ਤੇ ਨਾਕੇਬੰਦੀ ਕਰਕੇ ਵਾਧੂ ਫੋਰਸ ਤਾਇਨਾਤ ਕੀਤੀ ਗਈ ਹੈ।