ਨਰਸ ਨੂੰ ਅਗਵਾਹ ਕਰਕੇ ਕੀਤਾ ਬੇਰਹਿਮੀ ਨਾਲ ਕਤਲ - ਤਰਨਤਾਰਨ ਨਰਸ ਬੇਰਹਿਮੀ ਨਾਲ ਕਤਲ
🎬 Watch Now: Feature Video
ਤਰਨਤਾਰਨ: ਤਰਨਤਾਰਨ ਦੇ ਮੁਹੱਲਾ ਗੁਰੂ ਖੂਹ ਚੌਕ ਨੇੜੇ ਕਲਿਨਿਕ ਅੰਦਰ ਕੰਮ ਕਰਦੀ ਨਰਸ ਨੂੰ ਅਗਵਾਹ ਕਰਨ ਤੋਂ ਬਾਅਦ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਰਸ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ ਜਿਸ ਤੋਂ ਬਾਅਦ ਲਾਸ਼ ਨੂੰ ਸੁੰਨਸਾਨ ਥਾਂ ਉਤੇ ਸੁੱਟ ਦਿੱਤਾ ਗਿਆ। ਔਰਤ ਦੀ ਉਮਰ 43 ਸਾਲ ਦੱਸੀ ਜਾ ਰਹੀ ਹੈ। ਜਿਸਨੂੰ ਅਗਵਾਹ ਕਰਕੇ ਉਸ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਰਿਵਾਰ ਨੇ ਦੱਸਿਆ ਕਿ ਸੁਸ਼ਮਾ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਸੀ। ਪਰਿਵਾਰ ਨੇ ਦੱਸਿਆ ਕਿ ਸੁਸ਼ਮਾ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਸੀ, ਕੱਲ ਉਸ ਨੂੰ ਇਕ ਟਰੈਵਲ ਏਜੰਟ ਦਾ ਫੋਨ ਆਇਆ ਕਿ 4 ਲੱਖ ਰੁਪਏ ਲੈ ਕੇ ਆ ਜਾਓ ਤੁਹਾਡਾ ਵੀਜ਼ਾ ਅਤੇ ਪਾਸਪੋਰਟ ਆ ਗਿਆ ਹੈ ਤਾਂ ਸੁਸ਼ਮਾ ਘਰੋਂ ਪੈਸੇ ਲੈ ਕੇ ਆਪਣੀ ਲੜਕੀ ਸਮੇਤ ਟਰੈਵਲ ਏਜੰਟ ਦੇ ਦੱਸੇ ਪਤੇ 'ਤੇ ਜਾਣ ਲਈ ਚਲੀ ਗਈ। ਜਿਸ ਦੌਰਾਨ ਫੋਨ ਆਇਆ ਕਿ ਉਹ ਇਕੱਲੀ ਆਏ ਸੁਸ਼ਮਾ ਨੇ ਇਕੱਲੇ ਜਾਣ ਤੋਂ ਇਨਕਾਰ ਕਰ ਦਿੱਤਾ। ਜਿਸ ਦੌਰਾਨ ਫਿਰ ਫੋਨ ਆਇਆ ਕਿ ਥਾਣਾ ਸਦਰ ਕੋਲ ਪੁੱਜੋ,ਤਾਂ ਸੁਸ਼ਮਾ ਆਪਣੀ ਧੀ ਕੋਲੋਂ ਘਰ ਛੱਡ ਕੇ ਇਕੱਲੀ ਹੀ ਨਕਦੀ ਲੈ ਕੇ ਕੇ ਥਾਣੇ ਸਦਰ ਨਜ਼ਦੀਕ ਪਹੁੰਚੀ ਜਿੱਥੋਂ ਉਸ ਨੂੰ ਅਗਵਾ ਕਰ ਲਿਆ ਗਿਆ