ਪੰਜਾਬ ਦੀ ਖੁਸ਼ਹਾਲੀ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ NRI ਨੇ ਲਗਾਇਆ ਇਹ ਅਨੋਖਾ ਲੰਗਰ - NRI set up a langar of plants at Garhshankar
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15105996-946-15105996-1650817542012.jpg)
ਹੁਸ਼ਿਆਰਪੁਰ: ਪੰਜਾਬ ਦੀ ਖੁਸ਼ਹਾਲੀ ਅਤੇ ਵਾਤਾਵਰਣ ਦੀ ਸ਼ੁੱਧਤਾ ਨੂੰ ਮੁੱਖ ਰੱਖਦੇ ਹੋਏ ਗੜ੍ਹਸ਼ੰਕਰ ਦੇ ਪਿੰਡ ਮੋਹਣੋਵਾਲ ਅਤੇ ਐੱਨ ਆਰ ਆਈ ਪਰਮਿੰਦਰ ਖੱਖ ਵੱਲੋਂ ਬਾਬਾ ਮਹੇਸ਼ਆਣਾ ਗੜ੍ਹਸ਼ੰਕਰ ਵਿਖੇ ਜੜ੍ਹੀ ਜੜੀ ਬੂਟੀਆਂ ਨਾਲ ਤਿਆਰ ਹਰਵਲ ਚਾਹ ਅਤੇ ਬੂਟਿਆਂ ਦਾ ਲੰਗਰ ਲਗਾਇਆ ਗਿਆ। ਇਸ ਵਾਰੇ ਜਾਣਕਾਰੀ ਦਿੰਦੇ ਹੋਏ ਪਰਮਿੰਦਰ ਖੱਖ ਨੇ ਦੱਸਿਆ ਕਿ ਉਨ੍ਹਾਂ ਵਲੋਂ ਇੱਕ ਮਿਸ਼ਨ ਸ਼ੁਰੂ ਕੀਤਾ ਗਿਆ ਹੈ ਜਿਸਦੇ ਤਹਿਤ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਹਰਾ ਭਰਾ ਬਣਾਉਣ ਦੇ ਲਈ ਉਹ ਹਰ ਸਾਲ ਅਮਰੀਕਾ ਤੋਂ ਦੋ ਮਹੀਨੇ ਦੇ ਲਈ ਪੰਜਾਬ ਦੇ ਵਿੱਚ ਆਕੇ ਆਯੁਰਵੈਦਿਕ ਜੜ੍ਹੀ ਬੂਟੀਆਂ ਨਾਲ ਤਿਆਰ ਹਰਵਲ ਚਾਹ, ਅੱਖਾਂ ਦੀ ਦਵਾਈ ਅਤੇ ਬੂਟਿਆਂ ਦਾ ਲੰਗਰ ਲਗਾਉਂਦੇ ਹਨ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਨਾਨਕ ਜੀ ਦੇ ਉਪਦੇਸ਼ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਨੂੰ ਮੁੱਖ ਰੱਖਦੇ ਹੋਏ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਹਰਾ ਭਰਾ ਬਣਾਉਣ ਉਨ੍ਹਾਂ ਦਾ ਮੱਕਸਦ ਹੈ, ਜਿਸ ਦੇ ਲਈ ਉਨ੍ਹਾਂ ਵੱਲੋਂ ਉਹ ਹਰ ਸਾਲ 2 ਮਹੀਨੇ ਦੇ ਲਈ ਪੰਜਾਬ ਆਉਂਦੇ ਹਨ।