ਸ੍ਰੀ ਚਮਕੌਰ ਸਾਹਿਬ ਵਿੱਚ ਨਿਹੰਗ ਸਿੰਘਾਂ ਨੇ ਮਨਾਇਆ ਦੁਸਹਿਰਾ - Nihang Singhs celebrated Dussehra
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-16561649-1032-16561649-1664970961206.jpg)
ਸ੍ਰੀ ਚਮਕੌਰ ਸਾਹਿਬ ਵਿਖੇ ਦੁਸ਼ਿਹਰੇ ਦਾ ਤਿਉਹਾਰ (The festival of Dussehra ) ਜਿੱਥੇ ਹਿੰਦੂ ਧਰਮ ਦੇ ਲੋਕਾਂ ਵੱਲੋਂ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੂਤਲੇ ਜਲਾ ਕੇ ਮਨਾਇਆ ਜਾਂਦਾ ਜਾ ਰਿਹਾ ਹੈ ਉੱਥੇ ਹੀ ਸਿੱਖ ਧਰਮ ਦੇ ਲੋਕਾਂ (People of Sikh religion ) ਵੱਲੋਂ ਇਹ ਤਿਉਹਾਰ ਸਿੱਖ ਰਿਵਾਇਤਾਂ (Sikh traditions) ਅਨੁਸਾਰ ਸ਼੍ਰੀ ਚਮਕੌਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ।ਸ਼ਹੀਦਾਂ ਸਿੰਘਾਂ ਦੀ ਧਰਤੀ ਸ਼੍ਰੀ ਚਮਕੌਰ ਸਾਹਿਬ ਵਿਖੇ ਇਸ ਦਿਨ ਜਿੱਥੇ ਨਿਹੰਗ ਸਿੰਘਾਂ ਵੱਲੋ ਮੁਹੱਲਾ ਕੱਢ ਕੇ ਜੰਗਜੂ ਕਰਤੱਵ ਦਿਖਾਏ ਗਏ ਉੱਥੇ ਹੀ ਨੋਜਵਾਨਾਂ ਨੂੰ ਬਾਣੀ ਅਤੇ ਬਾਣੇ ਦੇ ਧਾਰਨੀ ਹੋਣ ਦਾ ਸੁਨੇਹਾ ਦਿੱਤਾ ਗਿਆ। ਨਿਹੰਗ ਸਿੰਘਾਂ ਵੱਲੋ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਤੋ ਬਾਅਦ ਸਸਟੇਡੀਅਮ ਵਿੱਚ ਘੋੜ ਸਵਾਰੀ ਨੇਜ਼ੇਬਾਜ਼ੀ ਅਤੇ ਗੱਤਕੇ ਦੇ ਜੰਗਜੂ ਕਰਤੱਵ ਦਿਖਾਏ ਗਏ।