ਜੇਲ੍ਹ ਵਿਭਾਗ ਵੱਲੋਂ ਕੈਦੀਆਂ ਨੂੰ ਦਿੱਤੀ ਗਈ ਨਵੀਂ ਸੌਗਾਤ, ਪਰਿਵਾਰਾਂ ਨੂੰ ਮਿਲ ਕੇ ਕਰ ਸਕਦੇ ਹਨ ਗੱਲਬਾਤ - Latest news of Faridkot
🎬 Watch Now: Feature Video
ਫਰੀਦਕੋਟ: ਪੰਜਾਬ ਸਰਕਾਰ ਤੇ ਜੇਲ੍ਹ ਵਿਭਾਗ ਵੱਲੋਂ ਆਈ ਸਮੇਂ ਕੋਈ ਨਾ ਕੋਈ ਕੈਦੀਆਂ ਲਈ ਨਵੀਆ ਸਕੀਮਾਂ ਕੱਢੀਆਂ ਜਾਂਦੀਆਂ ਹਨ ਇਸੇ ਤਹਿਤ ਸਰਕਾਰ ਵੱਲੋਂ ਕੈਦੀਆਂ ਨੂੰ ਇਕ ਨਵਾਂ ਤੋਹਫਾ ਦਿੱਤਾ ਗਿਆ ਹੈ। ਜਿਸ ਵਿੱਚ ਚੰਗਾ ਵਤੀਰਾ ਰੱਖਣ ਵਾਲੇ ਕੈਦੀਆਂ ਨੂੰ ਆਪਣੇ ਪਰਿਵਾਰ ਨਾਲ ਮਿਲਣ ਦਾ ਸਮਾਂ ਦਿੱਤਾ ਜਾਵੇਗਾ ਕਿਉਂਕਿ ਹੁਣ ਤੱਕ ਕੈਦੀ ਆਪਣੇ ਪਰਿਵਾਰਾਂ ਨਾਲ ਇਕ ਜਾਲੀ ਦੇ ਵਿੱਚ ਦੀ ਗੱਲ ਕਰਦੇ ਸਨ ਅਤੇ ਹੁਣ ਉਨ੍ਹਾਂ ਨੂੰ ਆਪਣੇ ਪਰਿਵਾਰ ਨਾਲ ਇਕ ਖਾਸ ਬੈਰਕ ਵਿੱਚ ਬੈਠ ਕੇ 40 ਤੋ 45 ਮਿੰਟ ਦਾ ਸਮਾਂ ਮਿਲਣਾ ਨੂੰ ਦਿੱਤਾ ਜਾਵੇਗਾ। ਪਰਿਵਾਰ ਦੇ 5 ਮੈਂਬਰ ਮਿਲ ਸਕਣਗੇ। ਜਿਸ ਦਾ ਉਦਘਾਟਨ ਫਰੀਦਕੋਟ ਰੇਂਜ ਡੀਆਈਜੀ ਤੇਜਿੰਦਰ ਸਿੰਘ ਮੌੜ ਵੱਲੋਂ ਕੀਤਾ ਗਿਆ। ਇਸ ਸੰਬੰਧ ਵਿੱਚ ਕੈਦੀਆਂ ਅਤੇ ਕੈਦੀਆਂ ਦੇ ਪਰਿਵਾਰਾਂ ਵਿੱਚ ਵੀ ਕਾਫੀ ਖੁਸ਼ੀ ਹੈ। ਇਸ ਸਕੀਮ ਦੇ ਤਹਿਤ ਪਹਿਲਾ ਕੈਦੀ ਆਪਣੀ ਬੱਚੀ ਨੂੰ ਮਿਲ ਕੇ ਭਾਵੁਕ ਹੋ ਗਿਆ।Latest news regarding Punjab jails.
TAGGED:
News of Faridkot Jail